Pages

Exemption from Computer Course for Blind Employees

Exemption from Computer Course for Blind Employees, Personnel Policies 2 Branch, Personnel Department, No. 13/01/2024-3PP2/97 Dated 29-01-2025
ਮੈਨੂੰ ਆਪ ਦਾ ਧਿਆਨ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਹਦਾਇਤਾਂ ਨੰਬਰ 4/17/79-1ਪੀ.ਪੀ./13274 ਮਿਤੀ 01.10.1985, ਹਦਾਇਤਾਂ ਨੰਬਰ 15/1/89-1ਪੀ.ਪੀ.2/19778 ਮਿਤੀ 02.11.1989 ਹਦਾਇਤਾਂ ਨੰਬਰ 13/1/2018-3PP2/240 ਮਿਤੀ 29.08.2018 ਅਤੇ ਹਦਾਇਤਾਂ ਨੰਬਰ 13/218-3PP2/1422949/1 ਮਿਤੀ 18.02.2019 ਵੱਲ ਦਿਵਾਇਆ ਜਾਂਦਾ ਹੈ। ਜਿਸ ਰਾਹੀਂ ਲਿਖਿਆ ਗਿਆ ਸੀ ਕਿ ਕਲਰਕ ਦੀ ਸਿੱਧੀ ਭਰਤੀ ਲਈ ਉਨ੍ਹਾਂ ਅੰਗਹੀਣ ਵਿਅਕਤੀਆਂ ਨੂੰ ਟਾਈਪਿੰਗ ਦੀ ਨਿਪੁੰਨਤਾ ਵਿੱਚ ਛੋਟ ਦਿੱਤੀ ਗਈ ਹੈ, ਜਿੱਥੇ ਸਿਵਲ ਸਰਜਨ ਵੱਲੋਂ ਤਸਦੀਕ ਕੀਤਾ ਹੋਵੇ ਕਿ ਉਮੀਦਵਾਰ ਜਿਸਮਾਨੀ ਤੌਰ ਤੇ ਟਾਈਪ ਕਰਨ ਵਿੱਚ ਅਸਮਰੱਥ ਹੈ। ਜਿਹੜੇ ਅੰਗਹੀਣ ਵਿਅਕਤੀਆਂ ਨੂੰ ਉਕਤ ਹਦਾਇਤਾਂ ਅਨੁਸਾਰ ਟਾਈਪਿੰਗ ਦੀ ਨਿਪੁੰਨਤਾ ਤੋਂ ਮੁਕੰਮਲ ਛੋਟ ਨਹੀਂ ਮਿਲ ਸਕਦੀ ਉਨ੍ਹਾਂ ਨੂੰ ਟਾਈਪ ਟੈਸਟ ਵਿੱਚ ਹਰ 10 ਮਿੰਟਾਂ ਦੇ ਟੈਸਟ ਸਮੇਂ ਪਿੱਛੇ 3 ਮਿੰਟ ਤੇ 20 ਸੇਕਿੰਡ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਰਕਾਰ ਵੱਲੋਂ ਇਹ ਵੀ ਫੈਸਲਾ ਲਿਆ ਗਿਆ ਸੀ ਕਿ ਕਲਰਕਾਂ ਦੀ ਸਿੱਧੀ ਭਰਤੀ ਤੋਂ ਇਲਾਵਾ ਗਰੁੱਪ-ਡੀ ਤੋਂ ਗਰੁੱਪ-ਸੀ ਦੀ ਪਦ ਉਨਤੀ ਲਈ ਵੀ ਇਹ ਹਦਾਇਤਾਂ ਲਾਗੂ ਹੋਣਗੀਆਂ।

2  ਉਕਤ ਹਦਾਇਤਾਂ ਦੀ ਲਗਾਤਾਰਤਾ ਵਿੱਚ ਸਰਕਾਰ ਵੱਲੋਂ ਹੇਠ ਅਨੁਸਾਰ ਫੈਸਲਾ ਲਿਆ ਗਿਆ ਹੈ ਕਿ:-

1 ਜਿਨ੍ਹਾਂ ਕੇਸਾਂ ਵਿੱਚ ਸਿਵਲ ਸਰਜਨ ਵੱਲੋਂ ਤਸਦੀਕ ਕੀਤਾ ਗਿਆ ਹੈ ਕਿ ਸਬੰਧਤ ਨੇਤਰਹੀਣ ਕਰਮਚਾਰੀਆਂ ਜੋ ਜਿਸਮਾਨੀ ਤੌਰ ਤੇ ਟਾਈਪ ਕਰਨ ਵਿੱਚ ਅਸਮਰੱਥ ਹਨ, ਉਨ੍ਹਾਂ ਨੇਤਰਹੀਣ ਕਰਮਚਾਰੀਆਂ ਨੂੰ ਕੰਪਿਊਟਰ ਕੋਰਸ ਤੋਂ ਵੀ ਛੋਟ ਦਿੱਤੀ ਜਾਂਦੀ ਹੈ। ਇਹ ਛੋਟ ਸਿਰਫ਼ ਉਨ੍ਹਾਂ ਨੇਤਰਹੀਣ ਕਰਮਚਾਰੀਆਂ ਤੇ ਲਾਗੂ ਹੋਵੇਗੀ, ਜਿਨ੍ਹਾਂ ਦੀ ਪਦ-ਉਨਤੀ ਇਹ ਪੱਤਰ ਦੇ ਜਾਰੀ ਹੋਣ ਦੀ ਮਿਤੀ ਤੋਂ ਪਹਿਲਾਂ ਹੋ ਚੁੱਕੀ ਹੋਵੇ।

2 ਭਵਿੱਖ ਵਿੱਚ (ਇਹ ਪੱਤਰ ਜਾਰੀ ਹੋਣ ਤੋਂ ਬਾਅਦ) ਪਦ-ਉਨਤ ਹੋਣ ਵਾਲੇ ਨੇਤਰਹੀਣ ਕਰਮਚਾਰੀਆਂ ਦੇ ਕੰਪਿਊਟਰ ਕੋਰਸ ਲਈ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਅਤੇ ਮਹਾਂਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾ (MGSIPA) & Braille typewriters ਅਤੇ  Job Profiling ਸਬੰਧੀ ਲੋੜੀਂਦੇ ਪ੍ਰਬੰਧ ਤਿੰਨ ਮਹੀਨੇ ਦੇ ਅੰਦਰ-ਅੰਦਰ ਕਰਨ ਸਬੰਧੀ ਲਿਖਿਆ ਜਾਂਦਾ ਹੈ।

Personnel Policies 2 Branch, Personnel Department, Government of Punjab

No comments:

Post a Comment