Pages

Regarding Rollout of Pension Module in iHRMS Punjab

Regarding Rollout of Pension Module in iHRMS Punjab
Finance Pension Policy and Coordination Branch, Department of Finance, Government of Punjab.
 
ਮੈਨੂੰ ਇਹ ਲਿਖਣ ਦੀ ਹਦਾਇਤ ਹੋਈ ਹੈ ਕਿ ਮਿਤੀ 14.12.2022 ਨੂੰ ਮਾਣਯੋਗ ਵਿੱਤ ਮੰਤਰੀ ਜੀ ਵੱਲੋਂ ਪੈਨਸ਼ਨ ਮੋਡਿਉਲ ਨੂੰ ਐਚ.ਆਰ.ਐਮ.ਐਸ ਵਿੱਚ ਲਾਂਚ ਕੀਤਾ ਗਿਆ ਜਿਸ ਦਾ user manual ਨਾਲ ਨੱਥੀ ਹੈ। ਇਸ ਲਈ ਆਪ ਦੇ ਅਧੀਨ ਆਉਂਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਮੌਜੂਦਾ ਸਮੇਂ ਵਿੱਚ ਜੋ ਵੀ ਅਧਿਕਾਰੀ/ਕਰਮਚਾਰੀ ਸੇਵਾ ਨਵਿਰਤ ਹੁੰਦੇ ਹਨ ਜਾਂ ਸਵੈ-ਇਛੁੱਕ ਰਿਟਾਇਰ ਹੁੰਦੇ ਹਨ, ਉਨ੍ਹਾਂ ਦਾ ਪੈਨਸ਼ਨ ਕੇਸ IHRMS ਵਿੱਚ ਬਣਾਏ ਪੈਨਸ਼ਨ ਮੋਡਿਊਲ ਰਾਹੀਂ ਹੀ ਆਨਲਾਈਨ ਮਹਾਲੇਖਾਕਾਰ, ਪੰਜਾਬ ਦੇ ਦਫਤਰ ਨੂੰ ਸਮੇਂ ਸਿਰ ਭਰ ਕੇ ਭੇਜਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਮਹਾਂਲੇਖਾਕਾਰ, ਪੰਜਾਬ, ਚੰਡੀਗੜ੍ਹ ਵੱਲੋਂ ਸਮੇਂ ਸਿਰ ਰਿਟਾਇਰੀ ਨੂੰ ਈ-ਪੀ.ਪੀ.ਓ ਜਾਰੀ ਕੀਤਾ ਜਾ ਸਕੇ। I

2. ਇੱਥੇ ਇਹ ਵੀ ਦੱਸਣਯੋਗ ਹੈ ਕਿ ਮਿਤੀ 01.04.2023 ਤੋਂ ਬਾਅਦ ਮਹਾਂਲੇਖਾਕਾਰ, ਪੰਜਾਬ ਦਫਤਰ ਵੱਲੋਂ ਕੋਈ ਵੀ ਮੈਨਉਲ ਪੈਨਸ਼ਨ ਕੇਸ ਸਵੀਕਾਰ ਨਹੀਂ ਕੀਤਾ ਜਾਵੇਗਾ, ਇਸ ਲਈ ਆਪ ਦੇ ਅਧੀਨ ਆਉਂਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਐਚ.ਆਰ.ਐਮ.ਐਸ ਵਿੱਚ ਸਰਵਿਸ ਬੁੱਕ ਅਤੇ ਮੋਬਾਈਲ ਨੰਬਰ ਅੱਪਡੇਟ ਕਰਵਾਉਣ ਸਬੰਧੀ ਹਦਾਇਤ ਵੀ ਕੀਤੀ ਜਾਵੇ, ਤਾਂ ਜੋ ਆਨਲਾਈਨ ਪੈਨਸ਼ਨ ਕੇਸ ਭੇਜਣ ਵਿੱਚ ਕੋਈ ਔਕੜ ਨਾ ਆਵੇ।

3. ਉਕਤ ਤੋਂ ਇਲਾਵਾ ਜੇਕਰ ਪੈਨਸ਼ਨ ਮੇਡਿਉਲ ਵਿੱਚ ਕੋਈ ਔਕੜ ਪੇਸ਼ ਆਉਂਦੀ ਹੈ ਤਾਂ IHRMS ਦੀ ਈ-ਮੇਲ ਆਈ.ਡੀ (support-hrmspb@nic.in) ਜਾਂ ਫਿਰ ਐਚ.ਆਰ.ਐਮ.ਐਸ ਵਿੱਚ ਦਿੱਤੀ "submit query" ਦੀ ਆਪਸ਼ਨ ਅਨੁਸਾਰ ਐਚ.ਆਰ.ਐਮ.ਐਸ ਟੀਮ ਨਾਲ ਤਾਲਮੇਲ ਕੀਤਾ ਜਾਵੇ। 

No. FD-FPPCOMISC/189/2023-3FPPC/I/533499/2023 Dated 24-03-2023

 

No comments:

Post a Comment