ਆਧਾਰ ਕਾਰਡ ਨੰਬਰ 12 ਅੰਕਾਂ ਦੀ ਹੁੰਦਾ ਹੈ ਅਤੇ ਆਧਾਰ ਕਾਰਡ (Aadhaar Card) ਬਣਾਉਣ ਸਮੇਂ ਦੋਨੋਂ ਹੱਥਾਂ ਦੀਆਂ ਉੰਗਲਾਂ ਦੀਆਂ ਲਕੀਰਾਂ (Finger Print) ਅਤੇ ਅੱਖਾਂ ਦੀਆਂ ਪੁਤਲੀਆਂ ਨੂੰ ਸਕੈਨ ਕੀਤਾ ਜਾਂਦਾ ਹੈ। ਆਧਾਰ ਕਾਰਡ ਤੇ QR Code ਪ੍ਰਿੰਟ ਹੁੰਦਾ ਹੈ ਜਿਸ ਵਿੱਚ ਜਾਰੀ ਕਰਤਾ ਦੀ ਸਾਰੀ ਸੂਚਨਾ ਹੁੰਦੀ ਹੈ।
ਆਧਾਰ ਕਾਰਡ ਭਾਰਤ ਸਰਕਾਰ (Government of India) ਦੀ ਸੰਸਥਾ ਭਾਰਤੀ ਵਿਲੱਖਣ ਪਛਾਣ ਅਥਾਰਟੀ (Unique Identification Authority of India) ਵੱਲੋਂ ਜਾਰੀ ਕੀਤਾ ਜਾਂਦਾ ਹੈ ਅਤੇ ਪੂਰੇ ਭਾਰਤ ਵਿੱਚ ਇਹ ਪ੍ਰਵਾਨਿਤ ਹੈ ਜਾਰੀ ਕਰਤਾ ਚਾਹੇ ਕਿਸੇ ਵੀ ਰਾਜ ਦਾ ਵਸਨੀਕ ਹੋਵੇ। ਆਧਾਰ ਕਾਰਡ ਪਛਾਣ (Identity) ਦਾ ਸਬੂਤ ਹੈ ਨਾਂ ਕਿ ਭਾਰਤੀ ਨਾਗਰਿਕਤਾ (Indian Citizenship) ਦਾ। ਇਹ ਪੂਰੇ ਭਾਰਤ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਸੇਵਾਵਾਂ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਹੈ।
ਆਧਾਰ ਕਾਰਡ ਬਣਾਉਣ ਲਈ https://uidai.gov.in/my-aadhaar/get-aadhaar.html ਤੇ ਕਲਿਕ ਕਰੋ।