Pages

Regarding Vigilance Clearance Certificate (VCC)

Regarding Vigilance Clearance Certificate (VCC), Budget & Establishment Branch, Department of Vigilance, Government of Punjab, No. 19/6/2002-3BE/937 Dated 23-01-2013

ਸਮੂਹ ਵਿਤੀ ਕਮਿਸ਼ਨਰ/ਪ੍ਰਮੁੱਖ ਸਕੱਤਰ/ਪ੍ਰਬੰਧਕੀ ਸਕੱਤਰ ਕ੍ਰਿਪਾ ਕਰਕੇ ਉਪਰੋਕਤ ਵਿਸ਼ੇ ਵੱਲ ਧਿਆਨ ਦੇਣ ਦੀ ਖੇਚਲ ਕਰਨ ਜੀ।

2. ਚੌਕਸੀ ਵਿਭਾਗ ਦੇ ਪੱਤਰ No. 19/6/2002-3BE/15289 Dated 05-09-2012 ਰਾਹੀਂ ਜਾਰੀ ਕੀਤੀਆਂ ਹਦਾਇਤਾਂ ਦੇ ਸਨਮੁੱਖ ਗਰੁੱਪ ਏ ਅਤੇ ਬੀ. ਦੇ ਉਨ੍ਹਾਂ ਸਰਕਾਰੀ ਕਰਮਚਾਰੀਆਂ/ਅਧਿਕਾਰੀਆਂ ਦੇ ਪੈਨਸ਼ਨ/ਵਿਜੀਲੈਂਸ ਸਫਾਈ. ਸਰਟੀਫਿਕੇਟ ਜਾਰੀ ਕਰਨ ਦੇ ਅਧਿਕਾਰ ਪ੍ਰਬੰਧਕੀ ਵਿਭਾਗਾਂ ਨੂੰ ਦਿੱਤੇ ਗਏ ਸਨ, ਜਿੰਨ੍ਹਾਂ ਕੋਲ ਡੀ.ਡੀ.ਓ. ਪਾਵਰਾਂ ਹਨ। ਹੁਣ ਸਮੂਹ ਵਿਭਾਗਾਂ ਨੂੰ ਸਾਰੇ ਅਧਿਕਾਰੀਆਂ/ਕਰਮਚਾਰੀਆਂ ਦੇ ਪੈਨਸ਼ਨ /ਵਿਜੀਲੈਂਸ ਸਫਾਈ ਸਰਟੀਫਿਕੇਟ ਜਾਰੀ ਕਰਨ ਦੇ ਅਧਿਕਾਰ ਦਿੱਤੇ ਜਾਂਦੇ ਹਨ।

3. ਮੁੱਖ ਵਿਜੀਲੈਂਸ ਅਫਸਰ ਨਿਯੁਕਤ ਕਰਨ ਦੇ ਸਬੰਧ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ I ਇਕ ਵਿਭਾਗ ਵਿੱਚ ਇਕ ਹੀ ਮੁੱਖ ਵਿਜੀਲੈਂਸ ਅਫਸਰ ਹੋਵੇਗਾ। ਇਸ ਲਈ ਆਪ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 2 ਆਪ ਦੇ ਵਿਭਾਗ ਅਧੀਨ ਆਉਂਦੇ ਵੱਖ-ਵੱਖ ਅਦਾਰਿਆਂ ਦਾ ਇਕ ਮੁੱਖ ਵਿਜੀਲੈਂਸ ਅਫਸਰ ਅਹੁਦੇ ਅਨੁਸਾਰ ਨਿਯੁਕਤ ਕਰਦੇ ਹੋਏ ਮੌਜੂਦਾ ਮੁੱਖ ਵਿਜੀਲੈਂਸ ਅਫਸਰ ਦਾ ਨਾਮ, ਅਹੁਦਾ, ਪੂਰਾ ਪਤਾ ਅਤੇ ਮੋਬਾਇਲ ਨੰਬਰ ਸਹਿਤ ਚੌਕਸੀ ਵਿਭਾਗ ਨੂੰ ਮਿਤੀ 24.1.2013 ਤੱਕ ਸੂਚਿਤ ਕੀਤਾ ਜਾਵੇ ਅਤੇ ਇਹ ਸੂਚਨਾ ਵਿਜੀਲੈਂਸ ਬਿਓਰੋ ਨੂੰ ਵੀ ਭੇਜੀ ਜਾਵੇ। ਇਥੇ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਇਹ ਨਿਯੁਕਤੀ ਕਿਸੇ ਅਧਿਕਾਰੀ ਦੇ ਨਾਮ ਤੇ ਨਹੀਂ ਸਗੋਂ ਅਹੁਦੇ ਤੇ ਅਧਾਰਤ ਹੋਵੇਗੀ।

4. ਜੇਕਰ ਇਸ ਸਬੰਧੀ ਆਪ ਨੂੰ ਕਿਸੇ ਮੱਦਦ ਦੀ ਜ਼ਰੂਰਤ ਹੋਵੇ ਤਾਂ ਸੰਯੁਕਤ ਡਾਇਰੈਕਟਰ, ਐਡਮਨ, ਚੌਕਸੀ ਬਿਓਰੋ ਨਾਲ ਫੋਨ ਨੰ: 2702201 ਤੇ ਸੰਪਰਕ ਕੀਤਾ ਜਾਵੇ।

Budget & Establishment Branch, Department of Vigilance, Government of Punjab
No. 19/6/2002-3BE/937 Dated 23-01-2013

Rationalisation of the procedure of vigilance clearance.




No comments:

Post a Comment