Pages

Job Profile of Senior Lab Assistant (S.L.A./SLA)

ਪੰਜਾਬ ਰਾਜ ਦੇ ਸਕੂਲਾਂ ਵਿੱਚ ਕੰਮ ਕਰ ਰਹੇ Senior Lab Assistant (S.L.A./SLA) ਦਾ Job profile ਹੇਠ ਲਿਖੇ ਅਨੁਸਾਰ ਹੈ:- 

1) ਐਸ.ਐਲ.ਏ. ਲੈਬ ਦਾ ਇੰਚਾਰਜ ਹੋਵੇਗਾ।

2) ਸਮਾਨ ਦਾ ਪੂਰਾ-ਪੂਰਾ ਰਿਕਾਰਡ ਰੱਖੇਗਾ।

3) ਮੈਥ ਦੇ ਉਪਕਰਣ ਨੂੰ ਸਹੀ ਤਰੀਕੇ ਨਾਲ ਸੰਭਾਲ ਕੇ ਰੱਖੇਗਾ।

4) ਉਪਕਰਣਾਂ ਦੀ ਲੋੜ ਪੈਣ ਤੇ ਮੁਰੰਮਤ ਕਰੇਗਾ ਜਾਂ ਕਰਵਾਏਗਾ।

5) ਐਸ.ਐਲ.ਏ.ਲੈਬ ਦੀ ਤੇ ਵਿਦਿਆਰਥੀਆਂ ਦੀ ਸੇਫਟੀ ਲਈ ਵੀ ਪ੍ਰੰਬਧ ਕਰੇਗਾ।

6) ਐਸ.ਐਲ.ਏ.ਵੱਖ-ਵੱਖ ਮਿਸ਼ਰਣ/ਘੋਲ ਵੀ ਤਿਆਰ ਕਰੇਗਾ ਤੇ ਲੈਬ ਵਿੱਚ ਸਿਪੋਰਟ ਲੈਂਪ, ਬਰਨਰ ਦੀ ਤਿਆਰੀ, 1.5 ਗੈਸ ਦਾ ਪ੍ਰਬੰਧ ਕਰਨਾ ਅਤੇ ਲੈਬ ਵਿੱਚ ਪਾਈ/ਗੈਸ ਦਾ ਪ੍ਰਬੰਧ ਵੀ ਕਰੇਗਾ। 

7) ਲੈਬ ਦੇ ਵੱਖ-ਵੱਖ ਇੰਸਟਰੂਮੈਂਟ ਦੀ ਪੂਰੀ ਜਾਣਕਾਰੀ ਰੱਖੇਗਾ, ਲੋੜ ਪੈਣ ਤੇ ਵਿਦਿਆਰਥੀਆਂ ਨੂੰ ਉਹਨਾਂ ਦੀ ਵਰਤੋਂ ਬਾਰੇ ਜਾਣਕਾਰੀ ਵੀ ਦੇਵੇਗਾ।

8) ਪ੍ਰੈਕਟੀਕਲ ਸ਼ੁਰੂ ਹੋਣ ਤੋਂ ਪਹਿਲਾਂ ਪ੍ਰੈਕਟੀਕਲ ਲਈ ਲੋੜੀਂਦੇ ਸਮਾਨ ਦੇ ਪ੍ਰਬੰਧ ਕਰੇਗਾ, ਤਾਂ ਜੋ ਪ੍ਰੈਕਟੀਕਲ ਸਹੀ ਸਮੇਂ ਤੋਂ ਹੋ ਸਕੇ।

9) ਪ੍ਰੈਕਟੀਕਲ ਖਤਮ ਹੋਣ ਤੇ ਸਮਾਨ ਨੂੰ ਵਾਪਸ ਸਹੀ ਜਗ੍ਹਾ ਤੇ ਰਖੇਗਾ, ਤੇ ਵਰਤੋਂ ਕੀਤੇ ਜਾਣ ਵਾਲੇ ਸਮਾਨ ਦੇ ਸਫਾਈ ਵੀ ਰਖੇਗਾ ਅਤੇ ਅਗਲੀ ਆਉਣ ਵਾਲੀ ਜਮਾਤ ਲਈ ਲੈਬ ਦੀ ਤਿਆਰੀ ਕਰੇਗਾ।

10) ਸਮਾਨ ਦਾ ਡਿਸਪੋਜਲ ਸਹੀ ਤੇ ਵਿਗਿਆਨਕ ਤਰੀਕੇ ਨਾਲ ਕਰੇਗਾ। 

11) ਲੈਬ ਦੀ ਸਾਫ-ਸਫਾਈ ਵੀ ਰੱਖੇਗਾ ਹੈ।

12) ਐਸ.ਐਲ.ਏ. ਵੱਖ-ਵੱਖ Salts ਦੀ ਪੂਰੀ ਜਾਣਕਾਰੀ ਰਖੇਗਾ ਤੇ ਉਹਨਾਂ ਨੂੰ ਸਹੀ ਤਰੀਕੇ ਨਾਲ ਸਾਂਭ ਕੇ ਰਖਦਾ ਹੈ।

13) ਐਸ.ਐਲ.ਏ. ਅਧਿਆਪਕ ਵੱਲੋਂ ਦਿੱਤੇ ਗਏ ਕੰਮ ਜੋ ਵਿਦਿਆਰਥੀਆਂ ਦੀ ਬਿਹਤਰੀ ਲਈ ਹੋਣ, ਜਿਵੇਂ ਚਾਰਟ ਲਗਾਉਣੋਂ, ਟੇਬਲ ਸੈਟਿੰਗ, ਲੈਬ ਸੈਟਿੰਗ ਆਦਿ ਵੀ ਕਰੇਗਾ। 

14) ਖਤਰੇ ਵਾਲੇ ਕੈਮੀਕਲ/ਉਪਕਰਣ ਨੂੰ ਸੁਰਖਿੱਤ ਤਰੀਕੇ ਨਾਲ ਰੱਖੇਗਾ, ਤਾਂ ਜੋ ਅਣਮੁਖਾਵੀ ਘਟਨਾ ਤੋਂ ਬਚਿਆ ਜਾ ਸਕੇ।

15) ਐਸ.ਐਲ.ਏ. ਵਿਦਿਆਰਥੀਆਂ ਨੂੰ ਸਮਾਨ ਦੀ ਸੰਭਾਲ ਤੇ ਖਤਰੇ ਬਾਰੇ ਵੀ ਦੱਸੇਗਾ, ਤੇ ਨਿਗਰਾਨੀ ਰੱਖੇਗਾ।

16) ਇਹ ਅਧਿਆਪਕ ਵੱਲੋਂ ਦੱਸੀ ਗਈਆਂ ਗਾਈਡ ਲਾਈਨਜ਼ ਨੂੰ ਲੋੜ ਪੈਣ ਤੇ ਵਿਦਿਆਰਥੀਆਂ ਨੂੰ ਦੱਸੇਗਾ। 

17) ਇੱਕ ਐਸ.ਐਲ.ਏ ਪ੍ਰੈਕਟੀਕਲ ਦੌਰਾਨ ਅਧਿਆਪਕ/ਲੈਕਚਰਾਰ ਦਾ ਸਹਿਯੋਗ ਕਰੇਗਾ।

18) ਲੈਬ/ਕਲਾਸ ਵਿੱਚ ਪ੍ਰਯੋਗ ਸਮੇਂ ਐਸ.ਐਲ.ਏ. ਦਾ ਹਾਜਰ ਹੋਣਾ ਜ਼ਰੂਰੀ ਹੋਵੇਗਾ।

O/o Director, State Council of Educational Research and Training, Punjab
Click Here to Get Official Letter Memo No. 1/33-2018 (Training) Dated 01-02-2018

 


No comments:

Post a Comment