ਪੰਜਾਬ ਸਿੱਖਿਆ ਵਿਭਾਗ ਵਿੱਚ ਇਸਤਰੀ ਕਰਮਚਾਰੀਆਂ ਨੂੰ ਚਾਈਲਡ ਕੇਅਰ ਲੀਵ ਮਨਜ਼ੂਰ ਕਰਨ ਸਬੰਧੀ ਪੱਤਰ ਨੰ: 15/51-2012ਸੇ2.ਸੈੱਲ(1)/68 ਮਿਤੀ 07.02.2013 ਰਾਹੀਂ ਸਮਰੱਥ ਅਧਿਕਾਰੀ ਬਾਰੇ ਸਬੰਧੀ ਦੱਸੇ ਹੋਏ ਇਹ ਛੁੱਟੀ ਮਨਜ਼ੂਰ ਕਰਨ ਲਈ ਨਿਮਨ ਲਿਖਤ ਅਨੁਸਾਰ ਉਪਬੰਧ ਕੀਤਾ ਗਿਆ ਸੀ:-
|
1. |
ਮਾਨਯੋਗ ਮੁੱਖ ਮੰਤਰੀ ਜੀ |
: |
ਤਿੰਨ ਮਹੀਨੇ ਤੋਂ ਉੱਪਰ |
|
2. |
ਮਾਨਯੋਗ ਸਿੱਖਿਆ ਮੰਤਰੀ ਜੀ |
: |
ਤਿੰਨ ਮਹੀਨੇ |
|
3. |
ਸਕੱਤਰ ਸਕੂਲ ਸਿੱਖਿਆ |
: |
ਇੱਕ ਮਹੀਨਾ |
|
4. |
ਡੀ.ਪੀ.ਆਈ. (ਸੈ.ਸਿ./ਐ.ਸਿ.) |
: |
15 ਦਿਨ |
ਹੁਣ ਇਹ ਛੁੱਟੀ ਪੱਤਰ ਨੰ: 15/36-2016ਕੇ.ਸੈੱਲ(1)/172 ਮਿਤੀ 11.04.2018 ਵਿੱਚ ਦਿੱਤੇ ਗਏ ਅਧਿਕਾਰਾਂ ਅਨੁਸਾਰ ਹੇਠ ਲਿਖੇ ਅਨੁਸਾਰ ਮਨਜ਼ੂਰ ਕੀਤੀ ਜਾਂਦੀ ਹੈ:-
|
1. |
ਡੀ.ਡੀ.ਓ. |
: |
15 ਦਿਨ ਤੱਕ |
|
2. |
ਸਬੰਧਤ ਜ਼ਿਲ੍ਹਾ ਸਿੱਖਿਆ ਅਫ਼ਸਰ |
: |
30 ਦਿਨ ਤੱਕ |
|
3. |
ਡੀ.ਪੀ.ਆਈ. |
: |
45 ਦਿਨ ਤੱਕ |
|
4. |
ਸਕੱਤਰ ਸਕੂਲ ਸਿੱਖਿਆ |
: |
60 ਦਿਨ ਤੱਕ |
|
5. |
ਮਾਨਯੋਗ ਸਿੱਖਿਆ ਮੰਤਰੀ |
: |
90 ਦਿਨ ਤੱਕ |
|
6. |
ਮਾਨਯੋਗ ਮੁੱਖ ਮੰਤਰੀ |
: |
3 ਮਹੀਨੇ ਤੋਂ ਵੱਧ |
ਇਹ ਛੁੱਟੀ ਮਨਜ਼ੂਰ ਕਰਦੇ ਸਮੇਂ ਬਾਕੀ ਹਦਾਇਤਾਂ ਤੋਂ ਇਲਾਵਾ ਨਿਮਨ ਲਿਖਤ ਹਦਾਇਤਾਂ ਦੀ ਪਾਲਣਾ ਵੀ ਯਕੀਨੀ ਬਣਾਈ ਜਾਵੇ:-
1. ਇਹ ਚਾਈਲਡ ਕੇਅਰ ਲੀਵ ਮਹੀਨਾ ਜਨਵਰੀ, ਫਰਵਰੀ ਅਤੇ ਮਾਰਚ ਦੌਰਾਨ ਪ੍ਰਦਾਨ ਨਾ ਕੀਤੀ ਜਾਵੇ ਅਤੇ ਨਾ ਹੀ ਪ੍ਰਦਾਨ ਕਰਨ ਦੀ ਸਿਫਾਰਿਸ਼ ਕੀਤੀ ਜਾਵੇ, ਪਰ ਜੇਕਰ ਕਿਸੇ ਅਧਿਕਾਰੀ / ਕਰਮਚਾਰੀ ਦਾ ਬੱਚਾ ਤਿੰਨ ਸਾਲ ਤੋਂ ਛੋਟਾ ਹੈ ਜਾਂ ਕਿਸੇ ਗੰਭੀਰ ਬਿਮਾਰੀ ਤੋਂ ਪੀੜਿਤ ਹੈ ਤਾਂ ਅਜਿਹੇ ਹਾਲਾਤ ਵਿੱਚ ਸਬੰਧਤ ਸਿਵਲ ਸਰਜਨ ਦੇ ਸਰਟੀਫਿਕੇਟ / ਸਿਫਾਰਿਸ਼ ਦੇ ਆਧਾਰ ਤੇ ਫੈਸਲਾ ਮੁੱਖ ਦਫ਼ਤਰ ਦੀ ਪੱਧਰ ਤੇ ਲਿਆ ਜਾਵੇਗਾ।
2. ਹਰ ਇੱਕ ਡੀ.ਡੀ.ਓ. / ਜ਼ਿਲ੍ਹਾ ਸਿੱਖਿਆ ਅਫ਼ਸਰ ਸਬੰਧਤ ਅਧਿਕਾਰੀ / ਕਰਮਚਾਰੀ ਦੀ ਸੇਵਾ ਪੱਤਰੀ ਵਿੱਚ ਇਸ ਛੁੱਟੀ ਦਾ ਇੰਦਰਾਜ ਕਰਨਗੇ ਅਤੇ ਜੇਕਰ ਕਿਸੇ ਪੱਧਰ ਤੇ ਅਣਗਹਿਲੀ ਵਰਤੀ ਗਈ ਤਾਂ ਉਸ ਲਈ ਉਹ ਖੁਦ ਜ਼ਿੰਮੇਵਾਰ ਹੋਣਗੇ।
3. ਛੁੱਟੀ ਮਨਜ਼ੂਰ ਕਰਦੇ ਸਮੇਂ ਸਬੰਧਤ ਸੰਸਥਾ
/ ਸਕੂਲ ਮੁਖੀ ਪੜ੍ਹਾਈ ਦਾ ਬਦਲਵਾਂ ਪ੍ਰਬੰਧ ਆਪਣੇ ਪੱਧਰ ਤੇ ਕਰਨਗੇ।
ਇਨ੍ਹਾਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ।
Office of Director Education Department (S.E.), Punjab
Memo No. 15/36-2016 CO. Cell (1)/14007 Dated 11-05-2018
nice
ReplyDeleteGuidelines regarding Child Care Leave for Teaching and Non Teaching employees of Punjab Education Department
DeleteIEEE projects for cse
Share great information about your blog , Blog really helpful for us .
ReplyDeleteActivities in Ireland to learn English
Share great information about your blog , Blog really helpful for us .
ReplyDeleteActivities in Ireland to learn English