Pages

Guidelines for conducting written examination for Persons with Disabilities

Guidelines for conducting written examination for Persons with Disabilities, Disability Cell, Social Security and Women & Child Development Department, Government of Punjab, No. 3/73/2017-3DC(PF)/609 Dated 21-07-2020

ਮੈਨੂੰ ਉਪਰੋਕਤ ਵਿਸ਼ੇ ਤੇ ਆਪ ਦਾ ਧਿਆਨ ਇਸ ਵਿਭਾਗ ਦੇ ਪੱਤਰ ਨੰ: 3/73/2017- ਤਡਸ(ਪ.ਫ.)/5, ਮਿਤੀ 3.1.2020 ਵੱਲ ਦਿਵਾਂਉਂਦੇ ਹੋਏ ਇਹ ਲਿਖਣ ਦੀ ਹਦਾਇਤ ਹੋਈ ਹੈ ਕਿ ਭਾਰਤ ਸਰਕਾਰ, ਮਨਿਸਟਰੀ ਆਫ ਸੈਸ਼ਨ ਜਸਟਿਸ ਐਂਡ ਇੰਮਪਾਵਰਮੈਂਟ, ਡਿਪਾਰਟਮੈਂਟ ਆਫ ਡਿਸਏਬਿਲਟੀ ਅਫੇਅਰਜ਼, ਨਵੀਂ ਦਿੱਲੀ ਵਲੋਂ ਜਾਰੀ ਪੱਤਰ ਨੰ: 16-11/2003-DDIII, ਮਿਤੀ 26.2.2013 ਰਾਹੀਂ ਦਿਵਿਆਂਗਜਨਾਂ ਲਈ ਲਿਖਤੀ ਇਮਤਿਹਾਨ ਸਬੰਧੀ ਜਾਰੀ ਗਾਈਡਲਾਈਨਜ਼ ਨੂੰ ਪੰਜਾਬ ਰਾਜ ਵਿਚ ਇੰਨ ਬਿੰਨ ਲਾਗੂ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ।

2. ਇਨਾਂ ਹਦਾਇਤਾਂ ਨੂੰ ਸੁਪਰਸੀਡ ਕਰਦੇ ਹੋਏ ਭਾਰਤ ਸਰਕਾਰ ਵਲੋਂ ਪੱਤਰ ਨੰ: F. No. 34-02/2015-DD-III Dated 29-08-2018 (ਕਾਪੀ ਨੱਥੀ) ਰਾਂਹੀਂ ਦਿਵਿਆਜਨਾਂ ਲਈ ਲਿਖਤੀ ਇਮਤਿਹਾਨ ਸਬੰਧੀ ਨਵੀਆਂ ਗਾਈਜਡਲਾਈਜ਼ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਇਸ ਲਈ ਪੰਜਾਬ ਰਾਜ ਵਿਚ ਵੀ ਭਾਰਤ ਸਰਕਾਰ ਵਲੋਂ ਜਾਰੀ ਨਵੀਆਂ ਗਾਈਡਲਾਈਜ਼ ਨੂੰ ਇੰਨਬਿੰਨ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਹੈ।

3. ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਉਪਰੋਕਤ ਹਦਾਇਤਾਂ ਦੇ ਸਨਮੁੱਖ ਕਾਰਵਾਈ ਕਰਦੇ ਸਮੇਂ ਭਾਰਤ ਸਰਕਾਰ, ਮਨਿਸਟਰੀ ਆਫ ਸੋਸ਼ਨ ਜਸਟਿਸ ਐਂਡ ਇੰਮਪਾਰਮੈਂਟ, ਡਿਪਾਰਟਮੈਂਟ ਆਫ ਇੰਮਪਾਵਰਮੈਂਟ ਆਫ ਪਰਸਨਜ਼ ਵਿਦ ਡਿਸਏਬਿਲਟੀਜ਼ (ਦਿਗਿਆਂਗਜਨ), ਨਵੀਂ ਦਿੱਲੀ ਵਲੋਂ ਪੱਤਰ ਨੰ: 34-02/2015-DDIII(pt), ਮਿਤੀ 1.1.2019 (ਕਾਪੀ ਨੱਥੀ) ਰਾਂਹੀਂ ਜਾਰੀ ਹਦਾਇਤਾਂ ਨੂੰ ਵੀ ਧਿਆਨ ਵਿਚ ਰਖਿਆ ਜਾਵੇ।

4. ਇਹ ਹਦਾਇਤਾਂ ਪ੍ਰਸੋਨਲ ਵਿਭਾਗ (ਪੀ.ਪੀ.3 ਸ਼ਾਖਾ) ਵਲੋਂ ਪੱਤਰ ਨੰ: PERS-PP- 30MISC/54/2009-1PP3-1/40264/2020,  ਮਿਤੀ 25.6.2020 ਰਾਹੀਂ ਪ੍ਰਾਪਤ ਹੋਈ ਪ੍ਰਵਾਨਗੀ ਦੇ ਸਨਮੁੱਖ ਜਾਰੀ ਕੀਤੀਆਂ ਜਾਂਦੀਆਂ ਹਨ।

Disability Cell, Social Security and Women & Child Development Department, Government of Punjab.

Guidelines for conducting written examination for Persons with Benchmark Disabilities


 

No comments:

Post a Comment