1.0 ਸਕੂਲ ਅਧਿਆਪਕਾਂ/ਕਰਮਚਾਰੀਆਂ ਵੱਲੋਂ ਛੁੱਟੀਆਂ ਰੱਦ ਕਰਵਾਉਣ ਲਈ ਅਰਜੀਆਂ ਸਕੂਲ ਮੁਖੀਆਂ, ਜਿਲ੍ਹਾ ਸਿੱਖਿਆ ਅਫਸਰ ਅਤੇ ਮੁੱਖ ਦਫਤਰ ਵਿਖੇ ਦਿੱਤੀਆਂ ਜਾ ਰਹੀਆਂ ਹਨ। ਇਸ ਪ੍ਰੀਕ੍ਰਿਆਂ ਵਿੱਚ ਸਕੂਲ ਅਧਿਆਪਕਾਂ/ਕਰਮਚਾਰੀਆਂ ਦਾ ਕਾਫੀ ਸਮਾਂ ਬਰਬਾਦ ਹੁੰਦਾ ਹੈ ਅਤੇ ਕਾਗਜ਼ੀ ਕਾਰਵਾਈ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ। ਅਧਿਆਪਕਾਂ /ਕਰਮਚਾਰੀਆਂ ਦੀਆਂ ਅਜਿਹੀਆਂ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਸਿੱਖਿਆ ਵਿਭਾਗ, ਪੰਜਾਬ ਵੱਲੋਂ ਈਪੰਜਾਬਸਕੂਲ ਪੋਰਟਲ ਉੱਤੇ ਮਨਜੂਰ ਹੋਈਆਂ ਛੁੱਟੀਆਂ ਨੂੰ ਰੱਦ ਕਰਵਾਉਣ ਲਈ ਆਨਲਾਈਨ ਅਪਲਾਈ ਕਰਨ ਲਈ ਨਵਾਂ ਸਾਫਟਵੇਅਰ ਤਿਆਰ ਕੀਤਾ ਗਿਆ ਹੈ। ਇਸ ਦੀ ਮਦਦ ਨਾਲ ਹੁਣ ਅਧਿਆਪਕ/ ਕਰਮਚਾਰੀ Ex-India Leave, Without Pay leave, Half Pay leave, Child Care leave and Maternity leave etc. ਮੰਨਜੂਰ ਹੋਈ ਛੁੱਟੀ ਨੂੰ ਰੱਦ ਕਰਵਾਉਣ ਲਈ ਆਨਲਾਈਨ ਈਪੰਜਾਬਸਕੂਲ ਪੋਰਟਲ ਉਤੇ ਆਪਣੇ ਨਿਜੀ ਅਕਾਉਂਟ ਵਿੱਚੋਂ ਅਪਲਾਈ ਕਰ ਸਕਣਗੇ।
2.0 ਉਪਰੋਕਤ ਛੁੱਟੀ ਰੱਦ ਕਰਵਾਉਣ ਲਈ ਆਨਲਾਈਨ ਅਪਲਾਈ ਕਰਨ ਵਿੱਚ ਜੇਕਰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਅਧਿਆਪਕ/ਕਰਮਚਾਰੀ ਆਪਣੇ ਜਿਲ੍ਹੇ ਦੇ ਸਬੰਧਤ ਜਿਲ੍ਹਾਂ ਐਮ.ਆਈ.ਐਸ. ਕੋਆਰਡੀਨੇਟਰ ਨਾਲ ਸੰਪਰਕ ਕਰ ਸਕਦੇ ਹਨ, ਜਿਨ੍ਹਾਂ ਦੇ ਮੋਬਾਇਲ ਨੰਬਰ ਈਪੰਜਾਬਸਕੂਲ ਪੋਰਟਲ ਉੱਤੇ ਉਪਲੱਬਧ ਹਨ।
3.0 ਮੰਨਜੂਰ ਹੋਈਆਂ ਛੁੱਟੀਆਂ ਰੱਦ ਕਰਵਾਉਣ ਲਈ ਆਨਲਾਈਨ ਅਪਲਾਈ ਕਰਨ ਲਈ ਗਾਈਡਲਾਈਨਜ਼ ਨਾਲ ਨੱਥੀ ਹਨ।
Department of Education, Government of Punjab
Memo No. 15/55-2019- Co.(1)/2021207189-191 Dated 01-07-2021
No comments:
Post a Comment