Pages

Regarding selection of correct component under PFMS Portal (PFMS Code No.)

Regarding selection of correct component under PFMS Portal (PFMS Code No.), Memo No. SSA/Finance/2022-23/2022219744 Dated 12-08-2022
ਪੀ.ਐਫ.ਐਮ.ਐਸ ਪੋਰਟਲ ਦੀ ਰਿਪੋਰਟ EAT 03 (Component wise EAT Summary) ਤੋਂ ਇਹ ਦੇਖਣ ਵਿੱਚ ਆਇਆ ਹੈ ਕਿ ਜਿਲ੍ਹਿਆਂ ਅਤੇ ਜਿਲ੍ਹਿਆਂ ਅਧੀਨ ਆ ਰਹੀਆਂ ਚਾਇਲਡ ਏਜੰਸੀਆਂ ਵੱਲੋ ਪੀ.ਐਫ.ਐਮ.ਐਸ ਪੋਰਟਲ ਤੇ ਗਲਤ ਕੰਪੋਨੈਟ ਅਧੀਨ ਖਰਚਿਆਂ ਨੂੰ ਬੁੱਕ ਕੀਤਾ ਜਾ ਰਿਹਾ ਹੈ, ਜੋ ਕਿ ਗਲਤ ਰੁਝਾਣ ਹੈ। ਸਾਲ 2022 23 ਦੇ PAB ਵਿੱਚ ਪ੍ਰਵਾਨਿਤ ਮੱਦਾਂ ਦੇ PFMS Code No. ਦੀ ਐਕਸ਼ਲ ਸੀਟ ਸਮੂਹ ਜਿਲ੍ਹਿਆਂ ਨੂੰ ਮਿਤੀ 15-07-2022 ਨੂੰ ਮੇਲ ਕੀਤੀ ਜਾ ਚੁੱਕੀ ਹੈ। ਪਰੰਤੂ EAT 03 (Component wise EAT Summary) ਰਿਪੋਰਟ ਤੋਂ ਇਹ ਲੱਗਦਾ ਹੈ ਕਿ ਸਾਲ 2022-23 ਦੇ PAB ਵਿੱਚ ਪ੍ਰਵਾਨਿਤ ਮੱਦਾਂ ਦੇ PFMS Code No. ਦੀ ਐਕਸ਼ਲ ਸੀਟ ਜਿਲ੍ਹਿਆਂ ਵੱਲੋਂ ਆਪਣੇ ਅਧੀਨ ਆਉਂਦੀਆਂ ਸਮੂਹ Implementing agencies ਨਾਲ ਸ਼ੇਅਰ ਨਹੀਂ ਕੀਤੀ ਗਈ ਹੈ ਅਤੇ ਉਹਨਾ ਵੱਲੋਂ ਗਲਤ ਕੰਪੋਨੈਟ ਅਧੀਨ ਖਰਚਿਆਂ ਨੂੰ ਬੁੱਕ ਕੀਤਾ ਜਾ ਰਿਹਾ ਹੈ। ਇਸ ਲਈ ਆਪ ਜੀ ਨੂੰ ਮੁੜ ਤੋਂ ਸਾਲ 2022-23 ਦੇ PAB ਵਿੱਚ ਪ੍ਰਵਾਨਿਤ ਮੰਦਾਂ ਦੇ PFMS Code No. ਦੀ ਐਕਸ਼ਲ ਸੀਟ ਇਸ ਪੱਤਰ ਨਾਲ ਨੱਥੀ ਕਰਕੇ ਭੇਜੀ ਜਾਂਦੀ ਹੈ ਅਤੇ ਨਾਲ ਹੀ ਹਦਾਇਤ ਕੀਤੀ ਜਾਂਦੀ ਹੈ ਕਿ ਸਮੂਹ Implementing agencies ਨੂੰ PFMS Code No. ਦੀ ਐਕਸ਼ਲ ਸੀਟ ਪਹੁੰਚਦੀ ਕਰਦਿਆਂ ਹੋਇਆ ਉਹਨਾਂ ਦੀ ਅਗਵਾਈ ਕੀਤੀ ਜਾਵੇ।

ਜੇਕਰ ਭਵਿੱਖ ਵਿੱਚ ਕਿਸੇ ਵੀ Implementing agencies ਵੱਲੋਂ ਗਲਤ ਕੰਪੋਨੈਟ ਵਿੱਚ ਖਰਚਾ ਬੁੱਕ ਕੀਤਾ ਜਾਂਦਾ ਹੈ ਤਾਂ ਨਿਰੋਲ ਜਿੰਮੇਵਾਰੀ ਸੰਬੰਧਤ ਅਧਿਕਾਰੀ/ਕਰਮਚਾਰੀ ਦੀ ਹੋਵੇਗੀ। 

O/o SMAGARA Shiksha Abhiyan, Shiksha Bhawan, Block E, Phase 8, SAS Nagar

No comments:

Post a Comment