Pages

EWS Certificate Punjab | ਈ.ਡਬਲਯੂ.ਐਸ ਸਰਟੀਫਿਕੇਟ ਪੰਜਾਬ

EWS Certificate Punjab | ਈ.ਡਬਲਯੂ.ਐਸ ਸਰਟੀਫਿਕੇਟ ਪੰਜਾਬ - ਉਹਨਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜੋ EWS ਰਿਜ਼ਰਵੇਸ਼ਨ ਪ੍ਰਣਾਲੀ ਦੀਆਂ ਸ਼ਰਤਾਂ ਅਧੀਨ ਕਰਵ ਹੁੰਦੇ ਹਨ ਇਸ ਦੀ ਮਿਆਦ ਕੇਵਲ ਇਕ ਸਾਲ ਹੁੰਦੀ ਹੈ।

EWS ਰਿਜ਼ਰਵੇਸ਼ਨ ਪ੍ਰਣਾਲੀ ਦਾ ਮੁੱਖ ਉਦੇਸ਼ ਸਮਾਜ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨਾਲ ਸਬੰਧਤ ਵਿਅਕਤੀਆਂ ਲਈ ਬਿਹਤਰ ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ। ਇਸ ਪ੍ਰਣਾਲੀ ਅਧੀਨ ਉਹ ਵਿਅਕਤੀ ਆਉਂਦੇ ਹਨ ਜਿਹਨਾਂ ਦੀ ਆਮਦਨ ਘੱਟ ਹੈ ਅਤੇ ਜਿਹੜੇ ਬੇਰੁਜ਼ਗਾਰ ਹਨਇਹ ਰਿਜ਼ਰਵੇਸ਼ਨ ਪ੍ਰਣਾਲੀ ਆਰਥਿਕ ਅਸਮਾਨਤਾ ਨੂੰ ਹੱਲ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

EWS ਰਿਜ਼ਰਵੇਸ਼ਨ ਪ੍ਰਣਾਲੀ ਸਰਕਾਰੀ ਨੌਕਰੀਆਂ ਅਤੇ ਵਿਦਿਅਕ ਸੰਸਥਾਵਾਂ ਵਿੱਚ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਲਈ 10% ਰਿਜਰਵੇਸ਼ਨ ਪ੍ਰਦਾਨ ਕਰਦੀ ਹੈ ਇਹ 10% ਰਿਜਰਵੇਸ਼ਨ ਪਹਿਲਾਂ ਤੋਂ ਚੱਲ ਰਹੀ ਐਸ.ਸੀ./ ਬੀ.ਸੀ ਦੀ ਰਿਜਰਵੇਸ਼ਨ ਤੋਂ ਅਗੱਲ ਹੈ। ਇਸ ਰਿਜਰਵੇਸ਼ਨ ਵਿੱਚ ਉਹ ਸਾਰੇ ਆਰਥਿਕ ਰੂਪ ਵਿੱਚ ਕੰਮਜੋਰ ਵਿਅਕਤੀ ਆਉਂਦੇ ਹਨ ਜੋ ਐਸ.ਸੀ./ਬੀ.ਸੀ. ਰਿਜਰਵੇਸ਼ਨ ਅਧੀਨ ਕਵਰ ਨਹੀਂ ਹੁੰਦੇ।

EWS Certificate Eligibility

ਇਸ ਰਿਜਰਵੇਸ਼ਨ ਪ੍ਰਣਾਲੀ ਅਧੀਨ ਉਹ ਵਿਅਕਤੀ ਆਉਂਦੇ ਹਨ ਜਿਨਾਂ ਦੀ ਪਰਿਵਾਰਕ ਆਮਦ ਸਾਰੇ ਵਸੀਲਿਆਂ ਤੋਂ 8.00 ਲੱਖ ਰੁਪਏ ਤੋਂ ਘੱਟ ਹੋਵੇ ਅਤੇ ਹੇਠ ਦਰਸਾਈਆਂ ਸ਼ਰਤਾਂ ਅਧੀਨ ਕਵਰ ਨਾ ਹੁੰਦਾ ਹੋਵੇ:-

1) 5 ਏਕੜ ਖਾਤੀਬਾੜੀ ਜਮੀਨ ਅਤੇ ਉਸ ਤੋਂ ਉੱਪਰ
2) ਰਿਹਾਇਸ਼ੀ ਪਲਾਟ 1000 ਵਰਗ ਫੁੱਟ ਅਤੇ ਉਸ ਤੋਂ ਉੱਪਰ
3) ਨੋਟੀਫਾਈਡ ਮਿਊਂਸਪਲ ਕਮੇਟੀ / ਨਗਰ ਪੰਚਾਇਤ ਅਧੀਨ ਰਿਹਾਇਸ਼ੀ ਪਲਾਟ 100 ਵਰਗ ਯਾਰਦ ਅਤੇ ਇਸ ਤੋਂ ਉੱਪਰ
4) ਨਾਨ ਨੋਟੀਫਾਈਡ ਮਿਊਂਸਪਲ ਕਮੇਟੀ / ਨਗਰ ਪੰਚਾਇਤ ਅਧੀਨ ਰਿਹਾਇਸ਼ੀ ਪਲਾਟ 200 ਵਰਗ ਯਾਰਦ ਅਤੇ ਇਸ ਤੋਂ ਉੱਪਰ

ਵਧੇਰੇ ਜਾਣਕਾਰੀ ਲਈ ਹੇਠ ਦਰਸਾਏ ਲਿੰਕ ਤੇ ਕਲਿੱਕ ਕਰੋ

Reservation Cell, Department of Social Justice, Empowerment and Minorities, Government of Punjab

No. 1/3/2019-RC1/120Dated 28-05-2019 


No comments:

Post a Comment