ਉਪਰੋਕਤ ਵਿਸ਼ੇ ਦੇ ਸਬੰਧੀ ਲਿਖਿਆ ਜਾਂਦਾ ਹੈ ਕਿ ਈ-ਪੰਜਾਬ ਤੇ ਸਵੈ ਇੱਛਤ ਰਿਟਾਇਰਮੈਟ / ਅਸਤੀਫੇ ਦਾ ਪੋਰਟਲ ਚੱਲ ਰਿਹਾ ਹੈ। ਅਧਿਕਾਰੀਆਂ /ਕਰਮਚਾਰੀਆਂ ਵੱਲੋਂ ਆਪਣੀ ਈਪੰਜਾਬ ਦੀ ਆਈ.ਡੀ. ਤੋਂ ਸਵੈ ਇੱਛਤ ਰਿਟਾਇਰਮੈਟ / ਅਸਤੀਫੇ ਦਾ ਕੇਸ ਅਪਲਾਈ ਕੀਤਾ ਜਾਂਦਾ ਹੈ ਜੋ ਕਿ ਸਬੰਧਤ ਸਕੂਲ ਮੁੱਖੀ ਅਤੇ ਸਬੰਧਤ ਜਿਲ੍ਹਾ ਸਿੱਖਿਆ ਅਫਸਰ (ਸੈ:ਸਿ) ਵੱਲੋਂ ਚੈਕ ਕਰਨ ਉਪਰੰਤ ਕੇਸ ਮੁੱਖ ਦਫਤਰ ਵਿਖੇ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਹਿੱਤ ਭੇਜਣਾ ਹੁੰਦਾ ਹੈ। ਪ੍ਰੰਤੂ ਇਹ ਵੇਖਣ ਵਿੱਚ ਆਇਆ ਹੈ ਕਿ ਸਬੰਧਤ ਸਕੂਲ ਮੁੱਖੀ ਅਤੇ ਸਬੰਧਤ ਜਿਲ੍ਹਾ ਸਿੱਖਿਆ ਅਫਸਰ (ਸੈ:ਸਿ) ਵੱਲੋ ਮੁਕੰਮਲ ਟਿੱਪਣੀ ਦੇਕੇ ਕੇਸ ਫਾਰਵਰਡ ਨਹੀਂ ਕੀਤਾ ਜਾਂਦਾ ਕੇਵਲ ਕੇਸ ਫਾਰਵਰਡ, ਆਦਿ ਕਮੈਂਟਸ ਲਿਖਕੇ ਕੇਸ ਮੁੱਖ ਦਫਤਰ ਵਿਖੇ ਭੇਜ ਦਿੱਤਾ ਜਾਂਦਾ ਹੈ। ਕੇਸਾਂ ਨੂੰ ਇਸ ਦਫਤਰ ਪੱਧਰ ਤੇ ਘੋਖਣ ਉਪਰੰਤ ਕਈ ਵਾਰ ਕਾਫੀ ਤਰੁੱਟੀਆਂ ਆਦਿ ਪਾਈਆ ਜਾਂਦੀਆਂ ਹਨ। ਜਿਸ ਨਾਲ ਇਨ੍ਹਾਂ ਕੇਸਾਂ ਦੇ ਨਿਪਟਾਰੇ ਵਿੱਚ ਬੇਲੋੜੀ ਦੇਰੀ ਹੁੰਦੀ ਹੈ।
ਉਪਰੋਕਤ ਦੇ ਸਨਮੁੱਖ ਆਪ ਨੂੰ ਲਿਖਿਆ ਜਾਂਦਾ ਹੈ ਕਿ ਭਵਿੱਖ ਵਿੱਚ ਜਿਹੜੇ ਵੀ ਸਵੈ ਇੱਛਤ ਰਿਟਾਇਰਮੈਟ / ਅਸਤੀਫੇ ਦੇ ਕੇਸ ਮੁੱਖ ਦਫਤਰ ਵਿਖੇ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਲਈ ਭੇਜੇ ਜਾਣੇ ਹਨ, ਉਨ੍ਹਾਂ ਕੇਸਾਂ ਨੂੰ ਸਬੰਧਤ ਸਕੂਲ ਮੁੱਖੀ ਅਤੇ ਸਬੰਧਤ ਜਿਲ੍ਹਾ ਸਿੱਖਿਆ ਅਫਸਰ (ਸੈ:ਸਿ) ਵੱਲੋਂ ਸਰਕਾਰ ਦੀਆਂ ਇਸ ਵਿਸ਼ੇ ਨਾਲ ਸਬੰਧਤ ਸਮੇਂ ਸਮੇਂ ਜਾਰੀ ਹਦਾਇਤਾਂ ਅਨੁਸਾਰ ਮੁਕੰਮਲ ਰੂਪ ਵਿੱਚ ਘੋਖਦੇ ਹੋਏ ਸਵੈ ਸਪਸ਼ਟ ਟਿੱਪਣੀ ਸਹਿਤ ਇਸ ਦਫਤਰ ਨੂੰ ਭੇਜਣਾ ਯਕੀਨੀ ਬਣਾਇਆ ਜਾਵੇ।
ਉਪਰੋਕਤ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।
Special Cell, Directorate of School Education (Secondary), Punjab
No comments:
Post a Comment