1.0 ਸਰਕਾਰੀ ਸਕੂਲਾਂ ਵਿੱਚ ਚੌਕੀਦਾਰ ਦਾ ਪ੍ਰਬੰਧ ਕਰਨ ਲਈ ਵਿੱਤੀ ਸਹਾਇਤਾ ਦੇਣ ਸਬੰਧੀ।
ਉੱਕਤ ਵਿਸ਼ੇ ਵੱਲ ਧਿਆਨ ਦੇਣ ਦੀ ਖੇਚਲ ਕੀਤੀ ਜਾਵੇ ਜੀ।
2.0 ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਗੁਣਵੱਤਾ, ਮਿਆਰੀ ਅਤੇ ਤਕਨੀਕੀ ਸਿੱਖਿਆ ਦੇਣ ਦੇ ਮੰਤਵ ਨਾਲ ਵਿਭਾਗ ਵੱਲੋਂ ਵੱਖ-ਵੱਖ ਸਕੀਮਾਂ ਅਧੀਨ ਸਰਕਾਰੀ ਸਕੂਲਾਂ ਨੂੰ ਕੰਪਿਊਟਰਜ਼, ਪ੍ਰੋਜੈਕਟਰਜ, ਐਲ.ਈ.ਡੀ., ਸਮਾਰਟ ਫੋਨ, ਸਮਾਰਟ ਬੋਰਡ, ਟੈਬਲੈਟ, ਸੀ.ਸੀ.ਟੀ.ਵੀ. ਕੈਮਰੇ, ਗੈਸ ਸਿਲੰਡਰ, ਕੀਮਤੀ ਫਰਨੀਚਰ ਅਤੇ ਹੋਰ ਜਰੂਰੀ ਦਫ਼ਤਰੀ ਸਾਜੋ ਸਮਾਨ ਮੁੱਹਈਆ ਕਰਵਾਇਆ ਜਾਂਦਾ ਹੈ। ਪਰੰਤੂ ਸਰਕਾਰੀ ਸਕੂਲਾਂ ਵਿੱਚ ਚੌਕੀਦਾਰਾਂ ਦੀ ਘਾਟ ਕਾਰਨ ਅਜਿਹਾ ਕੀਮਤੀ ਸਮਾਨ ਚੋਰੀ ਹੋਣ ਦੀਆਂ ਘਟਨਾਵਾਂ ਅਕਸਰ ਵਾਪਰ ਰਹੀਆਂ ਹਨ। ਸਕੂਲਾਂ ਵਿੱਚ ਰਾਤ ਸਮੇਂ ਸਮਾਜ ਵਿਰੋਧੀ ਅਨਸਰਾਂ ਤੋਂ ਬਿਲਡਿੰਗ ਦੀ ਦੁਰਵਰਤੋਂ ਰੋਕਣ ਲਈ ਅਤੇ ਸਕੂਲ ਵਿੱਚ ਵਿਦਿਆਰਥੀਆਂ ਲਈ ਉਪਲਬੱਧ ਬੇਸ਼ਕੀਮਤੀ ਸਮਾਨ ਦੀ ਸੁਰੱਖਿਆ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਚੌਕੀਂਦਾਰ ਮੁੱਹਈਆ (ਸਕੂਲਾਂ ਦੀ ਲਿਸਟ ਨਾਲ ਨੱਥੀ) ਕਰਵਾਉਣ ਲਈ ਵਿਭਾਗ ਵੱਲੋਂ ਸਕੂਲਾਂ ਨੂੰ Financial support ਦੇਣ ਦਾ ਫੈਸਲਾ ਲਿਆ ਹੈ। ਸਕੂਲ ਲਈ ਚੌਕੀਦਾਰ ਦਾ ਪ੍ਰਬੰਧ ਸਕੂਲ ਮੈਨੇਜ਼ਮੈਂਟ ਕਮੇਟੀਆਂ ਰਾਹੀਂ ਕੀਤਾ ਜਾਵੇਗਾ, ਜਿਸ ਲਈ ਵਿਭਾਗ ਵੱਲੋਂ ਚੌਕੀਦਾਰ ਲਈ 5000/- ਪ੍ਰਤੀ ਮਹੀਨਾ Financial support ਸਕੂਲ ਨੂੰ ਦਿੱਤੀ ਜਾਵੇਗੀ।
3.0 ਸਕੂਲਾਂ ਵਿੱਚ ਚੌਕੀਦਾਰ ਦਾ ਪ੍ਰਬੰਧ ਕਰਨ ਲਈ ਦਿਸ਼ਾ ਨਿਰਦੇਸ਼ :
1. ਸਕੂਲ ਲਈ ਚੌਕੀਦਾਰ ਦਾ ਪ੍ਰਬੰਧ ਕਰਨ ਲਈ ਸਕੂਲ ਮੈਨੇਜ਼ਮੈਂਟ ਕਮੇਟੀਆਂ ਦੀ ਸਹਿਮਤੀ ਨਾਲ ਕੀਤਾ ਜਾਵੇਗਾ, ਜਿਸ ਲਈ ਵਿਭਾਗ ਵੱਲੋਂ 5000/- ਪ੍ਰਤੀ ਮਹੀਨਾ Financial support ਸਕੂਲ ਨੂੰ ਦਿੱਤੀ' ਜਾਵੇਗੀ।
2. ਚੌਕੀਦਾਰ ਦੀ ਚੋਣ ਕਰਦੇ ਸਮੇਂ ਉਸ ਪਿੰਡ/ਕਸਬਾ/ਸ਼ਹਿਰ ਦੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇ, ਜੇਕਰ ਸਕੂਲ ਮੈਨੇਜਮੈਂਟ ਕਮੇਟੀਆਂ ਵੱਲੋਂ ਬਣਾਈਆਂ ਗਈਆਂ ਸ਼ਰਤਾਂ ਦੇ ਆਧਾਰ ਤੇ ਯੋਗ ਉਮੀਦਵਾਰ ਉਪਲਬੱਧ ਨਹੀ ਹੈ ਤਾਂ ਉਮੀਦਵਾਰ ਨੇੜਲੇ ਪਿੰਡ/ਕਸਬਾ/ਸ਼ਹਿਰ ਤੋਂ ਨਿਯੁਕਤ ਕੀਤੇ ਜਾ ਸਕਦੇ ਹਨ।
3. ਸਕੂਲ ਮੈਨੇਜ਼ਮੈਂਟ ਕਮੇਟੀਆਂ ਵੱਲੋਂ ਇਨ੍ਹਾਂ ਚੌਕੀਦਾਰ ਦੇ ਕੰਮਾਂ ਦਾ ਸਮੇਂ-ਸਮੇਂ ਤੇ ਰੀਵਿਊ ਕੀਤਾ ਜਾਵੇਗਾ।ਜੇਕਰ ਕਿਸੇ ਚੌਕੀਦਾਰ ਦਾ ਕੰਮ ਤਸੱਲੀਬਖਸ਼ ਨਾ ਹੋਵੇ ਤਾਂ ਸਕੂਲ ਮੈਨੇਜ਼ਮੈਂਟ ਕਮੇਟੀਆਂ ਬਿਨ੍ਹਾਂ ਕਿਸੇ ਅਗਾਊਂ ਸੂਚਨਾ ਦੇ ਚੌਕੀਦਾਰ ਦੀਆਂ ਸੇਵਾਵਾ ਖਤਮ ਕਰਕੇ ਨਵਾਂ ਪ੍ਰਬੰਧ ਕਰਨ ਲਈ ਅਧਿਕਾਰਿਤ ਹੋਣਗੀਆਂ।
4. ਚੱਕੀਦਾਰ ਇਮਾਨਦਾਰ, ਚੰਗੇ ਚਾਲ ਚਲਣ ਵਾਲਾ ਅਤੇ ਦਿਆਨਤਦਾਰ ਹੋਣਾ ਚਾਹੀਦਾ ਹੈ। ਇਸ ਸਬੰਧੀ ਪਿੰਡ ਜਾਂ ਸ਼ਹਿਰ ਦੇ ਕਿਸੇ ਪਤਵੰਤੇ ਸੱਜਣ ਵੱਲੋਂ ਗਰੰਟੀ ਜਰੂਰ ਲਈ ਜਾਵੇ।
5. ਚੌਂਕੀਦਾਰ ਪੂਰੀ ਤਰਾਂ ਰਿਸਟ-ਪੁਸਟ ਹੋਣ ਦੇ ਨਾਲ ਨਾਲ ਪੂਰੀ ਤਰਾਂ ਪੇਸ਼ੇਵਰ/Professional ਰਵੱਈਆ ਰੱਖਦਾ ਹੋਵੇ
6. ਚੌਕੀਦਾਰ ਦੀ ਉਮਰ 32 ਤੋਂ 60 ਸਾਲ ਦੇ ਵਿੱਚਕਾਰ ਹੋਣੀ ਚਾਹੀਦੀ ਹੈ।
O/o Director General School Education, Punjab
No comments:
Post a Comment