Pages

2364 ETT Cadre Border Area Salary

ਪਬਲਿਕ ਨੋਟਿਸ


ਨੰ : 737424/2                                                                                                ਮਿਤੀ 15-01-2025

1.0 ਸਿੱਖਿਆ ਵਿਭਾਗ, ਪੰਜਾਬ ਵਿੱਚ ਈ.ਟੀ.ਟੀ ਕਾਡਰ ਦੀਆਂ ਬਾਰਡਰ ਏਰੀਏ ਦੀਆਂ 1664 ਆਸਾਮੀਆਂ ਭਰਨ ਲਈ ਮਿਤੀ 06-03-2020 ਨੂੰ ਵਿਗਿਆਪਨ ਦਿੱਤਾ ਗਿਆ ਸੀ, ਇਸ ਵਿਗਿਆਪਨ ਵਿੱਚ 700 ਅਸਾਮੀਆਂ ਦਾ ਹੋਰ ਵਾਧਾ ਕਰਨ ਲਈ ਮਿਤੀ 23-06-2020 ਨੂੰ ਸੋਧ ਪੱਤਰ ਜਾਰੀ ਕੀਤਾ ਗਿਆ ਸੀ, ਜਿਸ ਮੁਤਾਬਿਕ ਪ੍ਰਕਾਸਿਤ ਕੀਤੀਆਂ ਅਸਾਮੀਆਂ ਦੀ ਕੁੱਲ ਗਿਣਤੀ 2364 (1664+700-2364) ਸੀ।


2.0 ਇਸ ਵਿਗਿਆਪਨ ਦੇ ਲੜੀ ਨੰ: 4 ਅਨੁਸਾਰ ਉਸ ਸਮੇਂ ਦੇ ਰੂਲਾਂ/ ਨੋਟੀਫਿਕੇਸਨਾਂ ਅਧੀਨ ਅਦਾਇਗੀ ਯੋਗ ਤਨਖਾਹ10300/- ਰੁਪਏ ਪ੍ਰਤੀ ਮਹੀਨਾ ਅਦਾ ਕਰਨ ਸਬੰਧੀ ਦਰਜ਼ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਸ ਵਿਗਿਆਪਨ ਵਿੱਚ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ (ਪ੍ਰਸੋਨਲ ਪਾਲਿਸੀਜ਼- 1 ਬਰਾਂਚ) ਦੀ ਨੋਟੀਫਿਕੇਸ਼ਨ ਨੰ: G.S.R.-56/Const-/ Art.309/Amd.(18)/2016 ਮਿਤੀ 05-09-2016 ਅਨੁਸਾਰ ਪ੍ਰੋਬੇਸ਼ਨ ਪੀਰੀਅਡ ਹੋਵੇਗਾ ਅਤੇ ਬਾਕੀ ਸ਼ਰਤਾ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਮਿਤੀ 15-01-2015 ਦੇ ਅਨੁਸਾਰ ਹੋਣ ਬਾਰੇ ਦਰਜ਼ ਕੀਤਾ ਗਿਆ ਸੀ।

3.0 ਵਿਭਾਗ ਵੱਲੋਂ ਮੀਮੋ ਨੰ: 148795/DPISE-CORDOCIRC/11/202182439-440-444 ਮਿਤੀ 08-03-2021 ਰਾਹੀਂ ਪੰਜਾਬ ਸਰਕਾਰ ਸਿੱਖਿਆ ਵਿਭਾਗ (ਸਿੱਖਿਆ- 3 ਸ਼ਾਖਾ) ਦਾ ਪੱਤਰ ਨੰ: SED-SECY/8/2021-0/0 Secretary Education/145310/3 ਮਿਤੀ 17-02-2021 ਅਤੇ ਵਿੱਤ ਵਿਭਾਗ, (ਵਿੱਤ ਪ੍ਰਸੋਨਲ 1 ਸ਼ਾਖਾ) ਦਾ ਪੱਤਰ ਨੰ: 7/42/2020-5FP1/224 ਮਿਤੀ 11.02.2021 ਨੂੰ ਲਾਗੂ ਕਰਨ ਲਈ ਸਿੱਖਿਆ ਵਿਭਾਗ ਦੀ ਵੈਬਸਾਈਟ ਤੇ 08-03-2024 ਨੂੰ ਅਪਲੋਡ ਕੀਤੇ ਗਏ ਸਨ।

4.0 ਇਥੇ ਸਪਸ਼ਟ ਕੀਤਾ ਜਾਂਦਾ ਹੈ ਕਿ ਲੜੀ ਨੰ: 3.0 ਵਿੱਚ ਦਰਜ਼ ਪੱਤਰਾਂ ਨੂੰ ਲਾਗੂ ਕਰਦੇ ਹੋਏ ਈ.ਟੀ.ਟੀ ਕਾਡਰ ਦੀਆਂ 2364 ਅਸਾਮੀਆਂ ਵਿਰੁੱਧ ਨਿਯੁਕਤ ਕੀਤੇ ਜਾਣ ਵਾਲੇ ਯੋਗ ਉਮੀਦਵਾਰਾਂ ਦੀ ਤਨਖਾਰ ਦੀ ਅਦਾਇਗੀ ਵਿੱਤ ਵਿਭਾਗ ਦੇ ਪੱਤਰ ਨੰ:  7/42//2020-5FP1/741-746 ਮਿਤੀ 17- 07-2020 ਦੇ ਅਧਾਰ ਤੇ ਜਾਰੀ ਨੋਟੀਫਿਕੇਸ਼ਨ ਨੰ: 13/01/2020-5Edu. 7/277.(1-50) ਮਿਤੀ 21-10- 2020 ਅਨੁਸਾਰ ਹੀ ਹੋਵੇਗੀ।


No comments:

Post a Comment