
ਮੈਨੂੰ ਆਪ ਦਾ ਧਿਆਨ ਪ੍ਰਸੋਨਲ ਵਿà¨ਾਗ ਵੱਲੋਂ ਜਾਰੀ ਹਦਾਇਤਾਂ ਨੰਬਰ 4/17/79-1ਪੀ.ਪੀ./13274 ਮਿਤੀ 01.10.1985, ਹਦਾਇਤਾਂ ਨੰਬਰ 15/1/89-1ਪੀ.ਪੀ.2/19778 ਮਿਤੀ 02.11.1989 ਹਦਾਇਤਾਂ ਨੰਬਰ 13/1/2018-3PP2/240 ਮਿਤੀ 29.08.2018 ਅਤੇ ਹਦਾਇਤਾਂ ਨੰਬਰ 13/218-3PP2/1422949/1 ਮਿਤੀ 18.02.2019 ਵੱਲ ਦਿਵਾਇਆ ਜਾਂਦਾ ਹੈ। ਜਿਸ ਰਾਹੀਂ ਲਿਖਿਆ ਗਿਆ ਸੀ ਕਿ ਕਲਰਕ ਦੀ ਸਿੱਧੀ à¨à¨°à¨¤ੀ ਲਈ ਉਨ੍ਹਾਂ ਅੰਗਹੀਣ ਵਿਅਕਤੀਆਂ ਨੂੰ ਟਾਈਪਿੰਗ ਦੀ ਨਿਪੁੰਨਤਾ ਵਿੱਚ ਛੋਟ ਦਿੱਤੀ ਗਈ ਹੈ, ਜਿੱਥੇ ਸਿਵਲ ਸਰਜਨ ਵੱਲੋਂ ਤਸਦੀਕ ਕੀਤਾ ਹੋਵੇ ਕਿ ਉਮੀਦਵਾਰ ਜਿਸਮਾਨੀ ਤੌਰ ਤੇ ਟਾਈਪ ਕਰਨ ਵਿੱਚ ਅਸਮਰੱਥ ਹੈ। ਜਿਹੜੇ ਅੰਗਹੀਣ ਵਿਅਕਤੀਆਂ ਨੂੰ ਉਕਤ ਹਦਾਇਤਾਂ ਅਨੁਸਾਰ ਟਾਈਪਿੰਗ ਦੀ ਨਿਪੁੰਨਤਾ ਤੋਂ ਮੁਕੰਮਲ ਛੋਟ ਨਹੀਂ ਮਿਲ ਸਕਦੀ ਉਨ੍ਹਾਂ ਨੂੰ ਟਾਈਪ ਟੈਸਟ ਵਿੱਚ ਹਰ 10 ਮਿੰਟਾਂ ਦੇ ਟੈਸਟ ਸਮੇਂ ਪਿੱਛੇ 3 ਮਿੰਟ ਤੇ 20 ਸੇਕਿੰਡ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਰਕਾਰ ਵੱਲੋਂ ਇਹ ਵੀ ਫੈਸਲਾ ਲਿਆ ਗਿਆ ਸੀ ਕਿ ਕਲਰਕਾਂ ਦੀ ਸਿੱਧੀ à¨à¨°à¨¤ੀ ਤੋਂ ਇਲਾਵਾ ਗਰੁੱਪ-ਡੀ ਤੋਂ ਗਰੁੱਪ-ਸੀ ਦੀ ਪਦ ਉਨਤੀ ਲਈ ਵੀ ਇਹ ਹਦਾਇਤਾਂ ਲਾਗੂ ਹੋਣਗੀਆਂ।
2 ਉਕਤ ਹਦਾਇਤਾਂ ਦੀ ਲਗਾਤਾਰਤਾ ਵਿੱਚ ਸਰਕਾਰ ਵੱਲੋਂ ਹੇਠਅਨੁਸਾਰ ਫੈਸਲਾ ਲਿਆ ਗਿਆ ਹੈ ਕਿ:-
1 ਜਿਨ੍ਹਾਂ ਕੇਸਾਂ ਵਿੱਚ ਸਿਵਲ ਸਰਜਨ ਵੱਲੋਂ ਤਸਦੀਕ ਕੀਤਾ ਗਿਆ ਹੈ ਕਿ ਸਬੰਧਤ ਨੇਤਰਹੀਣ ਕਰਮਚਾਰੀਆਂ ਜੋ ਜਿਸਮਾਨੀ ਤੌਰ ਤੇ ਟਾਈਪ ਕਰਨ ਵਿੱਚ ਅਸਮਰੱਥ ਹਨ, ਉਨ੍ਹਾਂ ਨੇਤਰਹੀਣ ਕਰਮਚਾਰੀਆਂ ਨੂੰ ਕੰਪਿਊਟਰ ਕੋਰਸ ਤੋਂ ਵੀ ਛੋਟ ਦਿੱਤੀ ਜਾਂਦੀ ਹੈ। ਇਹ ਛੋਟ ਸਿਰਫ਼ ਉਨ੍ਹਾਂ ਨੇਤਰਹੀਣ ਕਰਮਚਾਰੀਆਂ ਤੇ ਲਾਗੂ ਹੋਵੇਗੀ, ਜਿਨ੍ਹਾਂ ਦੀ ਪਦ-ਉਨਤੀ ਇਹ ਪੱਤਰ ਦੇ ਜਾਰੀ ਹੋਣ ਦੀ ਮਿਤੀ ਤੋਂ ਪਹਿਲਾਂ ਹੋ ਚੁੱਕੀ ਹੋਵੇ।
2 à¨à¨µਿੱਖ ਵਿੱਚ (ਇਹ ਪੱਤਰ ਜਾਰੀ ਹੋਣ ਤੋਂ ਬਾਅਦ) ਪਦ-ਉਨਤ ਹੋਣ ਵਾਲੇ ਨੇਤਰਹੀਣ ਕਰਮਚਾਰੀਆਂ ਦੇ ਕੰਪਿਊਟਰ ਕੋਰਸ ਲਈ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿà¨ਾਗ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿà¨ਾਗ, ਉਚੇਰੀ ਸਿੱਖਿਆ ਤੇ à¨ਾਸ਼ਾ ਵਿà¨ਾਗ ਅਤੇ ਮਹਾਂਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾ (MGSIPA) & Braille typewriters ਅਤੇ Job Profiling ਸਬੰਧੀ ਲੋੜੀਂਦੇ ਪ੍ਰਬੰਧ ਤਿੰਨ ਮਹੀਨੇ ਦੇ ਅੰਦਰ-ਅੰਦਰ ਕਰਨ ਸਬੰਧੀ ਲਿਖਿਆ ਜਾਂਦਾ ਹੈ।
Personnel Policies 2 Branch, Personnel Department, Government of Punjab
No comments:
Post a Comment