Verification of ETT Certificate in Punjab: Documents Required, Process, Fees & Latest Updates 2026

Verification of ETT Certificate

ਉਪਰੋਕਤ ਵਿਸ਼ੇ ਦੇ ਸਬੰਧ ਵਿਚ ਨਿਮਨਹਸਤਾਖਰੀ ਦੇ ਧਿਆਨ ਵਿੱਚ ਆਇਆ ਹੈ ਕਿ ਵੱਖ-ਵੱਖ ਜਿਲ੍ਹਿਆਂ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਵੱਲੋਂ ਬਲਾਕ ਵਿੱਚ ਨਿਯੁਕਤ ਸਮੂਹ ਅਧਿਆਪਕਾਂ ਨੂੰ ਨਿਜੀ ਤੌਰ ਤੇ ਈ.ਟੀ.ਟੀ. ਦੇ ਸਰਟੀਫਿਕੇਟ ਦੀ ਐਸ.ਸੀ.ਈ.ਆਰ.ਟੀ. ਪੰਜਾਬ ਤੋਂ ਵੈਰੀਫਿਕੇਸ਼ਨ ਲਈ ਸਰਟੀਫਿਕੇਟ ਜਮ੍ਹਾਂ ਕਰਵਾਉਣ ਲਈ ਐਸ.ਸੀ.ਈ.ਆਰ.ਟੀ.ਦਫ਼ਤਰ ਭੇਜ ਦਿੱਤਾ ਜਾਂਦਾ ਹੈ, ਇਸ ਕਰਕੇ ਰੋਜ਼ਾਨਾ ਕਾਫੀ ਸੰਖਿਆ ਵਿੱਚ ਨਵ-ਨਿਯੁਕਤ ਈ.ਟੀ.ਟੀ. ਅਧਿਆਪਕ ਸਕੂਲ ਤੋਂ ਆਨ-ਡਿਊਟੀ ਐਸ.ਸੀ.ਈ.ਆਰ.ਟੀ.ਦਫ਼ਤਰ ਮੋਹਾਲੀ ਆਉਂਦੈ ਹਨ ਜਦਕਿ ਨਿਯਮਾਂ ਅਨੁਸਾਰ ਬਲਾਕ ਵਿੱਚ ਨਵ-ਨਿਯੁਕਤ ਅਧਿਆਪਕਾਂ ਦੇ ਸਰਟੀਫਿਕੇਟਾਂ ਦੀ ਪੜਤਾਲ ਬਤੌਰ ਡੀ.ਡੀ.ਓ. ਹੋਣ ਕਾਰਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਵੱਲੋਂ ਕਰਵਾਉਣੀ ਹੁੰਦੀ ਹੈ ।

ਇਸ ਲਈ ਪੰਜਾਬ ਦੇ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਜਾਵੇ ਕਿ ਜਦ ਵੀ ਸਰਕਾਰ ਵੱਲੋਂ ਨਵੇਂ ਅਧਿਆਪਕਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ ਤਾਂ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਵੱਲੋਂ ਸਮੂਹ ਨਵ-ਨਿਯੁਕਤ ਅਧਿਆਪਕਾਂ ਦੇ ਈ.ਟੀ.ਟੀ. ਦੇ ਸਰਟੀਫਿਕੇਟ ਵੈਰੀਫਿਕੇਸ਼ਨ ਲਈ ਇਕੱਠੇ ਕਰਕੇ ਬਲਾਕ ਦਫ਼ਤਰ ਦੇ ਵਿਸ਼ੇਸ਼ ਹਰਕਾਰੇ ਰਾਹੀਂ ਪ੍ਰਿੰਸੀਪਲ ਡਾਇਟ ਨੂੰ ਜਮ੍ਹਾਂ ਕਰਵਾ ਦਿੱਤੇ ਜਾਣ । ਸਬੰਧਤ ਡਾਇਟ ਪ੍ਰਿੰਸੀਪਲ ਵੱਲੋਂ ਜਿਲ੍ਹੇ ਦੇ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ। ਅਫ਼ਸਰਾਂ ਤੋਂ ਨਵ-ਨਿਯੁਕਤ ਅਧਿਆਪਕਾਂ ਦੇ ਈ.ਟੀ.ਟੀ. ਸਰਟੀਫਿਕੇਟ ਪ੍ਰਾਪਤ ਕਰਕੇ ਆਪਣੇ ਕਿਸੇ ਕਰਮਚਾਰੀ ਦੇ ਹੱਥ ਐਸ.ਸੀ.ਈ.ਆਰ.ਟੀ. ਦਫ਼ਤਰ ਵਿਖੇ ਜਮ੍ਹਾਂ ਕਰਵਾਏ ਜਾਣਗੇ । ਭਵਿੱਖ ਵਿੱਚ ਕਿਸੇ ਵੀ ਨਵ-ਨਿਯੁਕਤ ਅਧਿਆਪਕ ਨੂੰ ਸਿੱਧਾ ਸਰਟੀਫਿਕੇਟ ਵੈਰੀਫਿਕੇਸ਼ਨ ਲਈ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਇਸ ਦਫ਼ਤਰ ਵਿਖੇ ਨਾ ਭੇਜਿਆ ਜਾਵੇ । 

O/o Director SCERT, Punjab

No. 813526/368-373 Dated 25-03-2025

No comments:

Post a Comment