2 ਜੇਕਰ ਕਿਸੇ ਕਰਮਚਾਰੀ ਵੱਲੋਂ ਬੋਰਡ/ਕਾਰਪੋਰੇਸ਼ਨਾਂ/ਲੋਕ ਖੇਤਰੀ ਅਦਾਰੇ ਆਦਿ ਤੋਂ ਕਿਸੇ ਹੋਰ ਬੋਰਡ/ਕਾਰਪੋਰੇਸ਼ਨਾਂ/ਲੋਕ ਖੇਤਰੀ ਅਦਾਰੇ ਆਦਿ ਵਿਚ ਜੁਆਇੰਨ ਕੀਤਾ ਜਾਂਦਾ ਹੈ ਜਾਂ ਸਰਕਾਰੀ ਵਿਭਾਗਾਂ ਤੋਂ ਕਿਸੇ ਬੋਰਡ/ਕਾਰਪੋਰੇਸ਼ਨਾਂ/ਲੋਕ ਖੇਤਰੀ ਅਦਾਰੇ ਆਦਿ ਵਿਚ ਜੁਆਇੰਨ ਕੀਤਾ ਜਾਂਦਾ ਹੈ, ਇਸ ਸਬੰਧੀ ਵੱਖ-ਵੱਖ ਵਿਭਾਗਾਂ ਅਤੇ ਬੋਰਡ/ਕਾਰਪੋਰੇਸ਼ਨਾਂ/ਲੋਕ ਖੇਤਰੀ ਅਦਾਰੇ ਵੱਲੋਂ ਪੇਅ ਪ੍ਰੋਟੈਕਸ਼ਨ ਸਬੰਧੀ ਸਪਸ਼ਟੀਕਰਨ ਮੰਗੇ ਜਾ ਰਹੇ ਸਨ। ਇਸ ਲਈ ਇਸ ਮਾਮਲੇ ਸਬੰਧੀ ਪੰਜਾਬ ਸਰਕਾਰ ਵੱਲੋਂ ਹੁਣ ਹੇਠ ਅਨੁਸਾਰ ਸਪਸ਼ਟੀਕਰਨ ਦੇਣ ਦਾ ਫੈਸਲਾ ਲਿਆ ਗਿਆ ਹੈ:-
a) ਇਕ ਬੋਰਡ/ਕਾਰਪੋਰੇਸ਼ਨਾਂ/ਲੋਕ ਖੇਤਰੀ ਅਦਾਰੇ ਆਦਿ ਤੋਂ technical resignation ਦੇ ਕੇ through proper channel ਕਿਸੇ ਹੋਰ ਬੋਰਡ/ਕਾਰਪੋਰੇਸ਼ਨਾਂ/ਲੋਕ ਖੇਤਰੀ ਅਦਾਰੇ ਆਦਿ ਵਿਚ ਬਤੌਰ ਨਵੀਂ ਨਿਯੁਕਤੀ ਜੁਆਇੰਨ ਕਰਨ ਤੇ ਕਰਮਚਾਰੀਆਂ ਵਲੋਂ ਪਹਿਲਾਂ ਪ੍ਰਾਪਤ ਕੀਤੀ ਜਾ ਰਹੀ ਤਨਖਾਹ ਪ੍ਰੋਟੈਕਟ ਨਹੀਂ ਕੀਤੀ ਜਾਵੇਗੀ ਪ੍ਰੰਤੂ ਜੇਕਰ ਉਸ ਅਦਾਰੇ (ਜਿਸ ਵਿਚ ਕਰਮਚਾਰੀ ਬਾਅਦ ਵਿਚ ਨਿਯੁਕਤ ਹੁੰਦਾ ਹੈ) ਦੇ ਨਿਯਮਾਂ ਵਿਚ ਅਜਿਹਾ ਭਾਵ ਪੇਅ ਪ੍ਰੋਟੈਕਸ਼ਨ ਦਾ ਪਹਿਲਾਂ ਹੀ ਕੋਈ ਉਪਬੰਧ ਹੋਵੇ ਤਾ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
b) ਇਸੇ ਤਰ੍ਹਾਂ ਸਰਕਾਰੀ ਵਿਭਾਗਾਂ ਤੋਂ technical resignation ਦੇ ਕੇ ਕਰਮਚਾਰੀ ਵਲੋਂ through proper channel ਹੋਰ ਬੋਰਡ/ਕਾਰਪੋਰੇਸ਼ਨਾਂ/ਲੋਕ ਖੇਤਰੀ ਅਦਾਰੇ ਵਿੱਚ ਬਤੌਰ ਨਵੀਂ ਨਿਯੁਕਤੀ ਜੁਆਇੰਨ ਕਰ ਲਿਆ ਜਾਂਦਾ ਹੈ ਤਾਂ ਉਸਦੀ ਪਿਛਲੀ ਤਨਖਾਹ ਪ੍ਰੋਟੈਕਟ ਨਹੀਂ ਕੀਤੀ ਜਾਵੇਗੀ ਪ੍ਰੰਤੂ ਜੇਕਰ ਉਸ ਅਦਾਰੇ (ਜਿਸ ਵਿਚ ਕਰਮਚਾਰੀ ਬਾਅਦ ਵਿਚ ਨਿਯੁਕਤ ਹੁੰਦਾ ਹੈ) ਦੇ ਨਿਯਮਾਂ ਵਿੱਚ ਅਜਿਹਾ ਭਾਵ ਪੇਅ ਪ੍ਰੋਟੈਕਸ਼ਨ ਦਾ ਪਹਿਲਾਂ ਹੀ ਕੋਈ ਉਪਬੰਧ ਹੋਵੇ ਤਾਂ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
3 ਇਹ ਹਦਾਇਤਾਂ ਮਿਤੀ 31.01.2016 ਤੋਂ ਲਾਗੂ ਹੋਣਗੀਆਂ।
Finance Personnel 2 Branch, Department of Finance, Government of Punjab
No comments:
Post a Comment