2.0 ਇਨਾਂ ਰੂਲਾਂ ਦੇ ਹਵਾਲੇ ਵਿੱਚ ਵਿਭਾਗ ਨੂੰ ਪ੍ਰਾਪਤ ਹੋ ਰਹੀ ਲਿਟੀਗੇਸ਼ਨ ਦੇ ਸਨਮੁੱਖ ਸਰਕਾਰ ਪੱਧਰ ਤੇ ਇਨਾਂ ਰੂਲਾਂ ਅਧੀਨ ਅਜਿਹੇ ਕਰਮਚਾਰੀਆਂ ਨੂੰ ਇੱਕ ਵਾਧੂ ਇੰਨਕਰੀਮੈਂਟ ਦਾ ਲਾਭ ਦੇੲ ਸਬੰਧੀ ਹੇਠ ਲਿਖੇ ਅਨੁਸਾਰ ਫੈਸਲਾ ਲਿਆ ਗਿਆ ਹੈ:-
“ਕਿ ਬਾਰਡਰ ਏਰੀਆ ਵਿਚ ਤਾਇਨਾਤ ਕਰਮਚਾਰੀਆਂ/ਅਧਿਕਾਰੀਆਂ, ਜੇ ਸਰਕਾਰੀ ਸੇਵਾ ਵਿੱਚ ਇੱਕ ਵਾਧੂ ਇੰਨਕਰੀਮੈਂਟ ਦਾ ਲਾਭ ਲੈਣਾ ਚਾਹੁੰਦੇ ਹਨ ਕਿ ਉਹ ਆਪਏ ਸਬੰਧਤ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਨੂੰ ਆਪਈ ਆਪਸ਼ਨ ਦੇਣਗੇ ਕਿ ਉਹ ਸਾਰੀ ਸੇਵਾ ਦੇਰਾਨ ਬਾਰਡਰ ਏਰੀਆ ਵਿਚ ਤਾਇਨਾਤ ਰਹਿਣਗੇ ਜਾਂ ਨਹੀਂ। ਜੇਕਰ ਕੋਈ ਅਧਿਕਾਰੀ/ਕਰਮਚਾਰੀ ਬਾਰਡਰ ਏਰੀਆ ਤੋਂ ਨਾਨ ਬਾਰਡਰ ਏਰੀਆ ਵਿਚ ਤਾਇਨਾਤੀ ਲੈਂਦਾ ਹੈ, ਤਾਂ ਉਹ ਇਕ ਵਾਧੂ ਇੰਨਕਰੀਮੈਂਟ ਦੇ ਲਾਭ ਦਾ ਹੱਕਦਾਰ ਨਹੀ ਹੋਵੇਗਾ ।"
3.0 ਉਕਤ ਅਨੁਸਾਰ ਸਰਕਾਰ ਵੱਲੋਂ ਲਏ ਗਏ ਫੈਸਲੇ ਸਬੰਧੀ ਆਪਣੇ ਅਧੀਨ ਕੰਮ ਕਰਦੇ (ਟੀਚਿੰਗ ਅਤੇ ਨਾਨਟੀਚਿੰਗ) ਅਧਿਕਾਰੀਆਂ/ਕਰਮਚਾਰੀਆਂ ਨੂੰ ਸੂਚਿਤ ਕੀਤਾ ਜਾਵੇ ਅਤੇ ਉਨ੍ਹਾਂ ਤੋਂ ਇਹ ਪੱਤਰ ਜਾਰੀ ਹੋਣ ਦੀ ਮਿਤੀ ਤੋਂ ਇੰਕ ਹਫਤੇ ਦੇ ਅੰਦਰ ਅੰਦਰ ਹਰ ਹਾਲਤ ਵਿੱਚ ਉਹਨਾਂ ਅਧਿਕਾਰੀਆਂ/ਕਰਮਚਾਰੀਆਂ ਤੋਂ ਨਾਲ ਨੱਥੀ ਅੰਡਰਟੇਕਿੰਗ ਅਨੁਸਾਰ ਆਪਸ਼ਨਾਂ ਦੇੲਗੇ ਕਿ ਜੇਕਰ ਉਹ ਬਾਰਡਰ ਏਰੀਏ ਵਿੱਚ ਹੀ ਆਪਈ ਸਾਰੀ ਸੇਵਾ ਨਿਭਾਉਣਗੇ ਤਾਂ ਹੀ ਉਹ ਬਾਰਡਰ ਏਰੀਆ ਦੇ ਰੂਲਾਂ ਅਨੁਸਾਰ ਇੱਕ ਵਾਧੂ ਇੰਨਕਰੀਮੈਂਟ ਦਾ ਲਾਭ ਲੈਣ ਦੇ ਹੱਕਦਾਰ ਹੋੲਗੇ।
4.0 ਜੇਕਰ ਕੋਈ ਵੀ ਅਧਿਕਾਰੀ/ਕਰਮਚਾਰੀ ਇੱਕ ਵਾਧੂ ਇੰਨਕਰੀਮੈਂਟ ਦਾ ਲਾਭ ਲੈੲ ਉਪਰੰਤ ਕਿਸੇ ਵੀ ਕਾਰਨ ਕਰਕੇ ਨਾਨ-ਬਾਰਡਰ ਏਰੀਏ ਵਿੱਚ ਜਾਂਦਾ ਹੈ, ਤਾਂ ਉਹ, ਵਾਧੂ ਇੰਨਕਰੀਮੈਂਟ ਦਾ ਲਿਆ ਗਿਆ ਲਾਭ ਸਮੇਤ ਵਿਆਜ ਵਾਪਸ ਕਰਨ ਲਈ ਪਾਬੰਦ ਹੋਵੇਗਾ।
5.0 ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਬਾਰਡਰ ਏਰੀਏ ਵਿੱਚ ਸਾਰੀ ਸੇਵਾ ਨਿਭਾਉੲ ਲਈ ਦਿੱਤੀ ਗਈ ਇਸ ਆਪਸ਼ਨ ਦਾ ਇੰਦਰਾਜ ਉਨ੍ਹਾਂ ਦੀ ਸੇਵਾਪੱਤਰੀ ਵਿੱਚ ਦਰਜ ਕੀਤਾ ਜਾਵੇ ਅਤੇ ਜਿਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਇਹ ਆਪਸ਼ਨ ਦਿੱਤੀ ਜਾਵੇਗੀ, ਕੇਵਲ ਉਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਦੀ ਲਿਸਟ ਜਿਲੇ ਵਾਇਜ ਤਿਆਰ ਕਰवे ਸਮੇਤ ਅੰਡਰਟੇਕਿੰਗ ਦੀ ਕਾਪੀ ਅਤੇ ਸੇਵਾਪੱਤਰੀ ਵਿੱਚ ਕੀਤੇ ਗਏ ਇੰਦਰਾਜ ਦੀ ਕਾਪੀ ਇਸ ਦਫਤਰ ਨੂੰ ਭੇਜੀ ਜਾਵੇ।
6.0 ਅਧਿਕਾਰੀਆਂ/ਕਰਮਚਾਰੀਆਂ ਨੂੰ ਰੂਲਾਂ ਅਨੁਸਾਰ ਇੱਕ ਵਾਧੂ ਇੰਨਕਰੀਮੈਂਟ ਦੀ ਆਪਸ਼ਨ ਦੇਣ ਸਬੰਧੀ ਕੋਈ ਹੋਰ ਮੌਕਾ ਨਹੀਂ ਦਿੱਤਾ ਜਾਵੇਗਾ ।
O/o Directorate of School Education (Secondary) Punjab, SAS Nagar

No comments:
Post a Comment