Pages

Through Proper Channel

Through Proper Channel ਤੋਂ ਬਾਵ ਹੈ ਕਿ ਇਕ ਸਰਕਾਰੀ ਕਰਮਚਾਰੀ ਜੇਕਰ ਕਿਸੇ ਹੋਰ ਵਿਭਾਗ ਵਿੱਚ ਉੱਚੇਰੀ ਜਾਂ ਬਰਾਬਰ ਦੀ ਅਸਾਮੀ ਲਈ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਉਹ ਆਪਣਾ ਬਿਨੈ ਪੱਤਰ ਆਪਣੇ ਪਿੱਤਰੀ ਵਿਭਾਗ ਰਾਹੀਂ ਅਸਾਮੀ ਵਾਲੇ ਵਿਭਾਗ ਨੂੰ ਭੇਜੇਗਾ। ਅਜਿਹਾ ਕਰਨ ਨਾਲ ਕਰਮਚਾਰੀ ਨੂੰ Lien ਮਿਲ ਜਾਂਦਾ ਹੈ। Lien ਮਿਲਣ ਉਪਰੰਤ ਕਰਮਚਾਰੀ ਜਿਸ ਮੌਜੂਦਾ ਅਸਾਮੀ ਤੇ ਕੰਮ ਕਰ ਰਿਹਾ ਹੈ ਉਹ Lien Period ਪੂਰਾ ਹੋਣ ਤੱਕ ਭਰੀ ਮੰਨੀ ਜਾਵੇਗੀ। ਕਰਮਚਾਰੀ ਜੇਕਰ ਚਾਹੇ ਤਾਂ ਉਹ Lien Period ਦੇ ਅੰਦਰ-ਅੰਦਰ ਨਵੇਂ ਵਿਭਾਗ ਨੂੰ ਛੱਡ ਕੇ ਆਪਣੇ ਪਿੱਤਰੀ ਵਿਭਾਗ ਵਿੱਚ ਦੁਬਾਰਾਂ ਜੁਆਇੰਨ ਕਰ ਸਕਦਾ ਹੈ।  ਇਸ ਤੋਂ ਇਲਾਵਾ  Through Proper Channel ਕਿਸੇ ਅਸਾਮੀ ਲਈ ਅਪਲਾਈ ਕਰਨ ਤੇ ਕਰਮਚਾਰੀ ਦੀ Probation Period ਦੌਰਾਨ Pay Protect  ਹੋ ਜਾਂਦੀ ਹੈ ਅਤੇ Probation ਤੋਂ ਬਾਅਦ ਕਰਮਚਾਰੀ Probation Period ਦੀਆਂ Increment ਲੈਣ ਦਾ ਹੱਕਦਾਰ ਹੋ ਜਾਂਦਾ ਹੈ।   

Duties of Chowkidar

Duties of Chowkidar || ਚੋਕੀਦਾਰ ਦੀਆਂ ਡਿਊਟੀਆਂ

1. ਸਕੂਲ ਦੀ ਛੁੱਟੀ ਤੋਂ ਅੱਧਾ ਘੰਟਾ ਪਹਿਲਾਂ ਸਕੂਲ ਵਿੱਚ ਹਾਜਰ ਹੋਣਾ।

2. ਛੁੱਟੀ ਉਪਰੰਤ ਚੈਕ ਕਰਨਾ ਕਿ ਸਾਰੇ ਕਮਰਿਆਂ ਵਿੱਚ ਤਾਲੇ ਲੱਗੇ ਹੋਏ ਹਨ।

3. ਚੋਕੀਦਾਰ ਛੁੱਟੀ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਤੋਂ ਲੈ ਕੇ ਅਗਲੇ ਦਿਨ ਸਵੇਰੇ ਸਕੂਲ ਖੁਲਣ ਤੋਂ ਅੱਧਾ ਘੰਟਾ ਬਾਅਦ ਤੱਕ ਸਕੂਲ ਵਿੱਚ ਰਹੇਗਾ।

4. ਸਕੂਲ ਵਿੱਚ ਪਏ ਸਮਾਨ ਦੀ ਸੁਰੱਖਿਆ ਦੀ ਜਿੰਮੇਵਾਰੀ ਸਕੂਲ ਦੇ ਚੋਕੀਦਾਰ ਦੀ ਹੈ।

5. ਇਸ ਤੋਂ ਇਲਾਵਾ ਪ੍ਰਿੰਸੀਪਲ/ ਮੁੱਖ ਅਧਿਆਪਕ ਵੱਲੋਂ ਕਿਸੇ ਖਾਸ ਮੰਤਵ ਲਈ ਲਗਾਈ ਡਿਊਟੀ ਨਿਭਾਉਣਾ।

ਇਸ ਸਬੰਧੀ ਸਰਕਾਰੀ ਪੱਤਰ ਵੇਖਣ ਲਈ ਹੇਠ ਦਰਸਾਏ ਲਿੰਕ ਤੇ ਕਲਿੱਕ ਕਰੋ

Director General School Education Cum State Project Director, Sarva Shiksha Abhiyan  Authority,  

Director General School Education, Punjab