ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਬਹੁਤ ਸਾਰੇ ਸਕੂਲਾਂ ਵਿੱਚ ਵੱਖ-ਵੱਖ ਅਧਿਆਪਕ ਅਕਸਰ ਇਕੱਠੇ ਹੀ ਅਚਨਚੇਤ ਛੁੱਟੀਆਂ ਲੈਂਦੇ ਹਨ, ਜਿਸ ਨਾਲ ਸਕੂਲ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਕੰਮ ਪ੍ਰਭਾਵਿਤ ਹੁੰਦਾ ਹੈ। ਅਜਿਹੇ ਹਾਲਾਤ ਵਿੱਚ ਸਕੂਲਾਂ ਵਿੱਚ ਪਿੱਛੇ ਰਹਿ ਜਾਂਦੇ ਅਧਿਆਪਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਭਾਵੇਂ ਕਿ ਅਧਿਆਪਕਾਂ ਨੂੰ ਲੋੜ ਪੈਣ ਤੇ ਅਚਨਚੇਤ ਛੁੱਟੀ ਸਮੇਂ ਸਿਰ ਅਪਲਾਈ/ਪ੍ਰਵਾਨ ਕਰਨ ਸਬੰਧੀ ਵਿਭਾਗ ਵੱਲੋਂ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਇਸ ਸਾਰੇ ਸਿਸਟਮ ਨੂੰ ਸਟ੍ਰੀਮ-ਲਾਈਨ ਕਰਨ ਦੇ ਮਕਸਦ ਨਾਲ ਵਿਭਾਗ ਦੁਆਰਾ ਸਾਫਟਵੇਅਰ ਵੀ ਬਣਾਇਆ ਗਿਆ ਹੈ, ਪ੍ਰੰਤੂ ਛੁੱਟੀ ਪ੍ਰਵਾਨ ਕਰਨ ਤੋਂ ਪਹਿਲਾਂ ਸਬੰਧਤ ਅਥਾਰਟੀ ਇਹ ਸੁਨਿਸ਼ਚਿਤ ਕਰ ਲਵੇ ਕਿ ਸਕੂਲ ਪ੍ਰਬੰਧ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ। ਮਿਸਾਲ ਦੇ ਤੌਰ ਤੇ ਜੇਕਰ ਸਕੂਲ ਵਿੱਚ 3 ਕਲਾਸਾਂ ਹਨ, ਪ੍ਰੰਤੂ ਅਧਿਆਪਕਾਂ ਦੇ ਇਕੱਠੇ ਛੁੱਟੀ ਤੇ ਜਾਣ ਕਾਰਨ ਇੱਕ ਜਾਂ ਦੋ ਅਧਿਆਪਕ ਹੀ ਪਿੱਛੇ ਬਚਦੇ ਹਨ, ਜਿਨ੍ਹਾਂ ਲਈ ਬੱਚਿਆਂ ਦੀ ਪੜ੍ਹਾਈ ਨੂੰ ਮੈਨੇਜ ਕਰਨਾ ਮੁਸ਼ਕਿਲ ਹੋ ਜਾਂਦਾ ਹੈ।
ਉਪਰੋਕਤ ਦੇ ਸਨਮੁੱਖ ਆਪ ਨੂੰ ਲਿਖਿਆ ਜਾਂਦਾ ਹੈ ਕਿ ਭਵਿੱਖ ਵਿੱਚ ਵੱਖ-ਵੱਖ ਅਧਿਆਪਕਾਂ ਦੀ ਅਚਨਚੇਤ ਛੁੱਟੀਆਂ ਸਬੰਧੀ ਸਕੂਲ ਪ੍ਰਬੰਧ, ਬੱਚਿਆਂ ਦੀ ਪੜ੍ਹਾਈ ਅਤੇ ਅਧਿਆਪਕਾਂ ਦੀ ਮਜਬੂਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸਲਾ ਲਿਆ ਜਾਵੇ।
ਇਹ ਪੱਤਰ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਨਾਲ ਜਾਰੀ ਕੀਤਾ ਜਾਂਦਾ ਹੈ।
School Education Department, Government of Punjab
Memo No. 15/24-2020 CO/SSE/202168448-449 Dated 23-02-2021
No comments:
Post a Comment