ਇਹ ਦਸਤਾਵੇਜ਼, ਮਿਤੀ 31 ਦਸੰਬਰ, 2025, ਪੰਜਾਬ ਸਰਕਾਰ ਦੇ ਵਿੱਤ ਵਿਭਾਗ (ਵਿੱਤ ਪ੍ਰਸੋਨਲ-1 ਸ਼ਾਖਾ) ਵੱਲੋਂ ਜਾਰੀ ਕੀਤਾ ਗਿਆ ਹੈ।
ਮੁੱਖ ਵਿਸ਼ਾ:
6th
Punjab Pay Commission ਦੀਆਂ ਸਿਫਾਰਸ਼ਾਂ ਲਾਗੂ ਹੋਣ ਤੋਂ ਬਾਅਦ ਸਰਕਾਰੀ
ਕਰਮਚਾਰੀਆਂ, ਜਿਨ੍ਹਾਂ ਦੀ Gross Pay (revised) ਪਹਿਲਾਂ ਮਿਲ ਰਹੀ Gross Pay
(unrevised) ਨਾਲੋਂ ਘੱਟ ਹੈ, ਸਬੰਧੀ ਹਦਾਇਤਾਂ।
ਸਮੱਸਿਆ:
ਵਿੱਤ
ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ 6th Punjab Pay Commission ਦੀਆਂ ਸਿਫਾਰਸ਼ਾਂ
ਲਾਗੂ ਹੋਣ ਤੋਂ ਬਾਅਦ, ਉਹ ਦਰਜ਼ਾ ਚਾਰ (Group 'D') ਕਰਮਚਾਰੀ ਜਿਨ੍ਹਾਂ ਦੀ ਪ੍ਰਮੋਸ਼ਨ
01.01.2016 ਤੋਂ ਬਾਅਦ ਦਰਜ਼ਾ ਤਿੰਨ (Group 'C') ਵਿੱਚ ਹੋਈ ਹੈ, ਨੂੰ Gross Pay
(revised) ਪਹਿਲਾਂ ਮਿਲ ਰਹੀ Gross Pay (unrevised) ਨਾਲੋਂ ਘੱਟ ਮਿਲ ਰਹੀ ਹੈ।
ਸਰਕਾਰ ਦਾ ਫੈਸਲਾ:
ਸਰਕਾਰ
ਨੇ ਫੈਸਲਾ ਲਿਆ ਹੈ ਕਿ ਅਜਿਹੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਪੁਰਾਣੀ Gross Pay
(unrevised) ਪ੍ਰੋਟੈਕਟ ਕਰਦੇ ਹੋਏ ਉਦੋਂ ਤੱਕ ਅਦਾਇਗੀ ਕੀਤੀ ਜਾਂਦੀ ਰਹੇਗੀ, ਜਦੋਂ ਤੱਕ
ਉਨ੍ਹਾਂ ਦੀ revised gross pay (6th PPC) ਪਹਿਲਾਂ ਪ੍ਰਾਪਤ ਕੀਤੀ ਜਾ ਰਹੀ
unrevised Gross pay (5th PPC) ਨਾਲੋਂ ਵੱਧ ਨਹੀਂ ਜਾਂਦੀ।
ਅਦਾਇਗੀ ਦੀ ਮਿਤੀ:
ਇਹ ਅਦਾਇਗੀ ਉਸ ਮਿਤੀ ਤੋਂ ਕੀਤੀ ਜਾਵੇਗੀ ਜਿਸ ਮਿਤੀ ਤੋਂ ਸਬੰਧਤ ਕਰਮਚਾਰੀ ਨੂੰ Revised Gross Pay (6th PPC) ਦੀ ਘੱਟ ਅਦਾਇਗੀ ਹੋ ਰਹੀ ਹੈ।ਪਾਲਣਾ:
ਪ੍ਰਬੰਧਕੀ ਵਿਭਾਗਾਂ ਵੱਲੋਂ ਇਹਨਾਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।
ਇਹ ਹਦਾਇਤਾਂ ਭੇਜੀਆਂ ਗਈਆਂ ਹਨ:
- ਸਮੂਹ ਵਿਸ਼ੇਸ਼ ਮੁੱਖ ਸਕੱਤਰ, ਵਧੀਕ ਮੁੱਖ ਸਕੱਤਰ, ਵਿੱਤੀ ਕਮਿਸ਼ਨਰ, ਪ੍ਰਮੁੱਖ ਸਕੱਤਰ ਅਤੇ ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ।
- ਪੰਜਾਬ ਰਾਜ ਦੇ ਸਮੂਹ ਵਿਭਾਗਾਂ ਦੇ ਮੁੱਖੀ।
- ਰਜਿਸਟਰਾਰ, ਪੰਜਾਬ ਅਤੇ ਹਰਿਆਣਾ ਹਾਈਕੋਰਟ।
- ਡਵੀਜ਼ਨਾਂ ਦੇ ਕਮਿਸ਼ਨਰ।
- ਸਮੂਹ ਜਿਲ੍ਹਾ ਤੇ ਸੈਸ਼ਨਜ਼ ਜੱਜ।
- ਸਮੂਹ ਡਿਪਟੀ ਕਮਿਸ਼ਨਰਜ਼।
- ਸਮੂਹ ਸਬ ਡਵੀਜਨਲ ਮਜਿਸਟ੍ਰੇਟ।
- ਸਕੱਤਰ, ਪੰਜਾਬ ਵਿਧਾਨ ਸਭਾ ਸਕੱਤਰੇਤ।
- ਪ੍ਰਮੁੱਖ ਮਹਾਂਲੇਖਾਕਾਰ (ਆਡਿਟ) ਪੰਜਾਬ, ਚੰਡੀਗੜ੍ਹ ਅਤੇ ਪ੍ਰਮੁੱਖ ਮਹਾਲੇਖਾਕਾਰ (ਲੇਖਾ ਤੇ ਹੱਕਦਾਰੀ) ਪੰਜਾਬ, ਚੰਡੀਗੜ੍ਹ।
- ਵਿਸ਼ੇਸ਼ ਪ੍ਰਮੁੱਖ ਸਕੱਤਰ/ਮੁੱਖ ਮੰਤਰੀ, ਪੰਜਾਬ, ਚੰਡੀਗੜ੍ਹ।
- ਸਕੱਤਰ/ਵਿੱਤ ਮੰਤਰੀ, ਪੰਜਾਬ, ਚੰਡੀਗੜ੍ਹ।
- ਸਕੱਤਰ/ਮੁੱਖ ਸਕੱਤਰ, ਪੰਜਾਬ, ਚੰਡੀਗੜ੍ਹ।
- ਨਿੱਜੀ ਸਕੱਤਰ/ਵਧੀਕ ਮੁੱਖ ਸਕੱਤਰ, ਵਿੱਤ ਵਿਭਾਗ।
- ਰਾਜ ਦੇ ਸਮੂਹ ਜਿਲ੍ਹਾ ਖਜ਼ਾਨਾ ਅਫਸਰਾਂ।
No. FD-FP-10ANCM/3/2025-5FP1/105 Dated 31-12-2025

No comments:
Post a Comment