Model Reservation Roster 100 points Punjab Government
ਹਦਾਇਤਾਂ ਨੰ: 8/30/96-3ਪੀ.ਪੀ.1/17240-17244, ਮਿਤੀ 21 ਅਗਸਤ 1997 ਵੱਲ ਦਿਵਾਉਣ ਅਤੇ ਇਹ ਲਿਖਣ ਦੀ ਹਦਾਇਤ ਹੋਈ ਹੈ ਕਿ ਮੰਤਰੀ ਪ੍ਰੀਸਦ ਵੱਲੋਂ ਮੀਟਿੰਗ ਮਿਤੀ 2.3.2019 ਵਿੱਚ ਪੰਜਾਬ ਰਾਜ ਦੇ ਆਰਥਿਕ ਤੌਰ ਤੇ ਕਮਜੋਰ ਵਸਨੀਕਾਂ (economic weaker section) ਨੂੰ ਸਿੱਧੀ ਭਰਤੀ ਦੀਆਂ ਗਰੁੱਪ-ਏ, ਬੀ, ਸੀ ਅਤੇ ਡੀ ਆਸਾਮੀਆਂ ਵਿੱਚ 10% ਰਾਖਵਾਂਕਰਨ ਦੇਣ ਦਾ ਫੈਸਲਾ ਕੀਤਾ ਗਿਆ ਸੀ। ਇਸ ਸੰਦਰਭ ਵਿੱਚ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਰਗ ਵਿਭਾਗ (ਰਿਜਰਵੇਸਨ ਸੈੱਲ) ਵੱਲੋਂ ਪੱਤਰ ਨੰ: 1/3/2019-RC1/120, ਮਿਤੀ 28.5.2019 ਰਾਹੀਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਲਾਗੂ ਕਰਨ ਹਿੱਤ ਸਰਕਾਰ ਵੱਲੋਂ ਨਿਰਧਾਰਤ ਰੋਸਟਰ ਨੁਕਤਿਆਂ ਨੂੰ ਮੁੜ ਤਹਿ ਕਰਨ ਦੀ ਲੋੜ ਪਈ। ਸਰਕਾਰ ਵੱਲੋਂ ਇਸ ਮਾਮਲੇ ਨੂੰ ਵਿਚਾਰਦੇ ਹੋਏ ਸਿੱਧੀ ਭਰਤੀ ਸਬੰਧੀ ਰੋਸਟਰ ਨੁਕਤੇ ਮੁੜ ਤੋਂ ਤਹਿ ਕਰ ਦਿੱਤੇ ਗਏ ਹਨ, ਜਿਨ੍ਹਾਂ ਦਾ ਵਿਵਰਣ ਇਸ ਪੱਤਰ ਨਾਲ ਨੱਥੀ ਕਰ ਦਿੱਤਾ ਗਿਆ ਹੈ। ਇਸ ਲਈ ਸਮੂਹ ਵਿਭਾਗਾਂ ਦੇ ਮੁੱਖੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਿੱਧੀ ਭਰਤੀ ਇਹਨਾਂ ਰੋਸਟਰ ਨੁੱਕਤਿਆਂ ਅਨੁਸਾਰ ਕੀਤੀ ਜਾਵੇ।
Personnel Policies 1 Branch, Personnel Department, Government of Punjab